ਤੁਹਾਨੂੰ ਕੁੱਝ ਸਾਲਾਂ ਪਿੱਛੋਂ ਆਪਣੀ ਐਸਟੇਟ ਯੋਜਨਾ ਦੀ ਸਮੀਖਿਆ ਕਰਨੀ ਚਾਹੀਦੀ ਹੈ, ਖ਼ਾਸ ਕਰ ਕੇ ਜੇ ਤੁਹਾਡੇ ਨਿਜੀ ਹਾਲਾਤ ਵਿੱਚ ਕੋਈ ਪਦਾਰਥਕ ਤਬਦੀਲੀ ਆਈ ਹੈ।

ਇਹ ਹਨ ਉਹ 10 ਪ੍ਰਸ਼ਨ ਜੋ ਤੁਸੀਂ ਆਪਣੇ-ਆਪ ਤੋਂ ਪੁੱਛਣੇ ਹਨ।

ਜੇ ਤੁਸੀਂ ਇਨ੍ਹਾਂ ਵਿਚੋਂ ਕਿਸੇ ਪ੍ਰਸ਼ਨ ਦਾ ਉਤਰ ‘‘ਹਾਂ’’ ਵਿੱਚ ਦਿੰਦੇ ਹੋ, ਤਾਂ ਤੁਹਾਨੂੰ ਆਪਣੀ ਯੋਜਨਾ ਅਪਡੇਟ ਕਰਨੀ ਹੋਵੇਗੀ।

1. ਕੀ ਤੁਸੀਂ ਆਪਣੀ ਵਸੀਅਤ ਤਿਆਰ ਕਰਨ ਦੇ ਬਾਅਦ ਵਿਆਹ ਕੀਤਾ ਹੈ ਜਾਂ ਤਲਾਕ ਲਿਆ ਹੈ? ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਕਿਊਬੇਕ ਨੂੰ ਛੱਡ ਕੇ, ਵਿਆਹ ਉਸ ਹਾਲਤ ਵਿੱਚ ਕਿਸੇ ਵੀ ਮੌਜੂਦਾ ਵਸੀਅਤ ਨੂੰ ਰੱਦ ਕਰ ਦਿੰਦਾ ਹੈ, ਜਦੋਂ ਵਸੀਅਤ, ਵਿਆਹ ਨੂੰ ਧਿਆਨ ਵਿੱਚ ਰੱਖ ਕੇ ਨਾ ਬਣਾਈ ਗਈ ਹੋਵੇ। ਸੂਬੇ ਉਤੇ ਨਿਰਭਰ ਕਰਦਿਆਂ ਤਲਾਕ, ਕਿਸੇ ਵਸੀਅਤ ਦੀਆਂ ਵਿਵਸਥਾਵਾਂ ਨੂੰ ਪ੍ਰਭਾਵਿਤ ਕਰ ਵੀ ਸਕਦਾ ਹੈ ਤੇ ਨਹੀਂ ਵੀ ਕਰ ਸਕਦਾ। (ਵੱਖ ਰਹਿਣ ਨਾਲ ਵਸੀਅਤ ਉਤੇ ਕੋਈ ਅਸਰ ਨਹੀਂ ਪੈਂਦਾ)।

2. ਕੀ ਤੁਹਾਡਾ ਬੱਚਾ ਹੈ ਜਾਂ ਕੋਈ ਮੁਤਬੰਨਾ ਜਾਂ ਗੋਦ ਲਿਆ ਬੱਚਾ ਹੈ? ਜੇ ਹਾਂ, ਤੁਹਾਨੂੰ ਜਿਊਂਦੇ ਮਾਪੇ ਦਾ ਦੇਹਾਂਤ ਹੋਣ ਤੇ ਕੋਈ ਨਾਬਾਲਗ਼ ਬੱਚਾ ਜਾਂ ਬੱਚੇ ਛੱਡ ਕੇ ਜਾਣ ਦੀ ਸਥਿਤੀ ਵਿੱਚ ਤੁਹਾਨੂੰ ਉਸ ਲਈ ਇੱਕ ਸਰਪ੍ਰਸਤ ਭਾਵ ਗਾਰਡੀਅਨ (ਕਿਊਬੇਕ ਵਿੱਚ ਟਿਊਟਰ) ਨਿਯੁਕਤ ਕਰਨਾ ਹੋਵੇਗਾ। ਨਿਯੁਕਤੀ ਅਸਥਾਈ ਹੋ ਸਕਦੀ ਹੈ। ਉਦਾਹਰਣ ਵਜੋਂ, ਉਨਟਾਰੀਓ ਵਿੱਚ, ਸਰਪ੍ਰਸਤ ਵਜੋਂ ਨਿਯੁਕਤ ਵਿਅਕਤੀ ਨੂੰ ਮਾਂ ਜਾਂ ਪਿਤਾ ਦੇ ਦੇਹਾਂਤ ਹੋਣ ਦੇ 90 ਦਿਨਾਂ ਦੇ ਅੰਦਰ ‘ਸਥਾਈ ਸਰਪ੍ਰਸਤ’ ਵਜੋਂ ਆਪਣੀ ਨਿਯੁਕਤੀ ਲਈ ਅਦਾਲਤ ਵਿੱਚ ਅਰਜ਼ੀ ਦੇਣੀ ਹੋਵੇਗੀ। ਅਦਾਲਤ ਅੰਤ ਵਿੱਚ, ਬੱਚੇ(ਬੱਚਿਆਂ) ਦੇ ਬਿਹਤਰੀਨਾਂ ਹਿਤਾਂ ਦਾ ਖ਼ਿਆਲ ਰਖਦਿਆਂ ਕੋਈ ਸਥਾਈ ਸਰਪ੍ਰਸਤ ਚੁਣੇਗੀ। ਫਿਰ ਵੀ, ਵਿਚਾਰ-ਵਟਾਂਦਰੇ ਦੌਰਾਨ ਸਰਪ੍ਰਸਤ ਵਜੋਂ ਮਾਪਿਆਂ ਦੀ ਚੋਣ ਹੀ ਮੁੱਖ ਪ੍ਰੇਰਕ-ਸ਼ਕਤੀ ਰਹੇਗੀ।

3. ਕੀ ਤੁਸੀਂ ਦਾਦਾ-ਦਾਦੀ ਜਾਂ ਨਾਨਾ-ਨਾਨੀ (ਗਰੈਂਡ-ਪੇਰੈਂਟ) ਬਣੇ ਸੀ? ਜੇ ਹਾਂ, ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਸੀਅਤ ਅਧੀਨ ਤੁਹਾਡੇ ਗਰੈਂਡ-ਚਾਈਲਡ ਨੂੰ ਕੋਈ ਲਾਭ ਮਿਲੇ? ਇਹ ਮੁਢਲੇ ਲਾਭਪਾਤਰੀ ਵਜੋਂ ਹੋ ਸਕਦਾ ਹੈ ਜਾਂ ਤੁਸੀਂ ਆਪਣੇ ਪੋਤਰੇ ਜਾਂ ਦੋਹਤਰਿਆਂ ਨੂੰ ਇਤਫ਼ਾਕੀਆ (ਕੰਟਿਜੈਂਟ) ਲਾਭਪਾਤਰੀਆਂ ਵਜੋਂ ਜੋੜਨਾ ਚਾਹੁੰਦੇ ਹੋ, ਜਿਨ੍ਹਾਂ ਨੂੰ ਉਸ ਹਾਲਤ ਵਿੱਚ ਲਾਭ ਮਿਲੇਗਾ ਜੇ ਵਸੀਅਤਕਰਤਾ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਜਾਂ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ।

4. ਕੀ ਪਰਿਵਾਰ ਵਿੱਚ ਕਿਸੇ ਦਾ ਦੇਹਾਂਤ ਹੋਇਆ ਹੈ? ਜੇ ਵਸੀਅਤ ਵਿੱਚ ਕੋਈ ਤੋਹਫ਼ਾ ਹੈ, ਅਤੇ ਵਸੀਅਤਕਰਤਾ ਤੋਂ ਪਹਿਲਾਂ ਉਸ ਲਾਭਪਾਤਰੀ ਦਾ ਦੇਹਾਂਤ ਹੋ ਜਾਂਦਾ ਹੈ, ਤਦ ਉਸ ਹਾਲਤ ਵਿੱਚ ਜਦੋਂ ਤੱਕ ਕਿਸੇ ਮੁਤਬਾਦਲ ਜਾਂ ਬਦਲਵੇਂ ਲਾਭਪਾਤਰੀ ਦਾ ਨਾਮ ਨਹੀਂ ਦਿੱਤਾ ਗਿਆ ਹੋਵੇਗਾ (ਉਦਾਹਰਣ ਵਜੋਂ, ‘‘ਮੇਰੇ ਭਤੀਜੇ ਡਾਰੀਅਸ ਨੂੰ 10,000 ਡਾਲਰ ਦਿੱਤੇ ਜਾਣ, ਪਰ ਜੇ ਡਾਰੀਅਸ ਦਾ ਦੇਹਾਂਤ ਮੇਰੇ ਤੋਂ ਪਹਿਲਾਂ ਹੋ ਜਾਂਦਾ ਹੈ, ਤਾਂ ਉਹ 10,000 ਡਾਲਰ ਮੇਰੀ ਭਤੀਜੀ ਨਿਆ ਨੂੰ ਮਿਲਣਗੇ’’), ਤਾਂ ਹੋ ਸਕਦਾ ਹੈ ਕਿ ਉਹ ਤੋਹਫ਼ਾ ਕਿਸੇ ਨੂੰ ਵੀ ਨਾ ਮਿਲੇ। ਜਾਂ, ਵਸੀਅਤਕਰਤਾ ਨਾਲ ਲਾਭਪਾਤਰੀ ਦੇ ਸਬੰਧ, ਅਤੇ ਸਬੰਧਤ ਸੂਬੇ ਉਤੇ ਨਿਰਭਰ ਕਰਦਿਆਂ, ਉਸ ਤੋਹਫ਼ੇ ਬਾਰੇ ਫ਼ੈਸਲਾ ‘ਐਂਟੀ-ਲੈਪਸ’ ਨਿਯਮਾਂ ਅਨੁਸਾਰ ਹੋਵੇਗਾ; ਜਿਵੇਂ ਕਿ ਉਨ੍ਹਾਂ ਨਿਯਮਾਂ ਵਿੱਚ ਲਿਖਿਆ ਹੋਵੇਗਾ ਕਿ ਵਸੀਅਤਕਰਤਾ ਤੋਂ ਪਹਿਲਾਂ ਲਾਭਪਾਤਰੀ ਦਾ ਦੇਹਾਂਤ ਹੋਣ ਦੀ ਸਥਿਤੀ ਵਿੱਚ ਉਹ ਤੋਹਫ਼ਾ ਕਿਸ ਨੂੰ ਮਿਲਣਾ ਚਾਹੀਦਾ ਹੈ।

5. ਕੀ ਤੁਸੀਂ ਆਪਣਾ ਨਿਵਾਸ ਸਥਾਨ ਬਦਲਿਆ ਸੀ? ਇੱਕੋ ਸ਼ਹਿਰ ਵਿੱਚ ਹੀ ਨਿਵਾਸ ਸਥਾਨ ਬਦਲਣ ਨਾਲ ਵੀ ਯੋਜਨਾ ਉਤੇ ਅਸਰ ਪੈ ਸਕਦਾ ਹੈ, ਉਦਾਹਰਣ ਵਜੋਂ, ਜੇ ਵਸੀਅਤ ਵਿੱਚ ਸੰਪਤੀ ਦੀ ਸ਼ਨਾਖ਼ਤ ਵਿਸ਼ੇਸ਼ ਤੌਰ ਉਤੇ ਕੀਤੀ ਗਈ ਹੈ (ਵਿਵਸਥਾ ਵਿੱਚ ਇਹ ਲਿਖਿਆ ਹੋਵੇ ਕਿ ‘ਮੇਰਾ ਘਰ 123 ਮੇਨ ਸਟਰੀਟ’ ਉਤੇ ਹੈ), ਜੇ ਨਾਮਿਤ ਕਾਰਜਕਾਰੀ (ਐਗਜ਼ੀਕਿਊਟਰ) ਸੁਵਿਧਾਜਨਕ ਤਰੀਕੇ ਲਭਦਾ ਨਹੀਂ ਹੈ। ਇਹ ਵੀ ਕਿ, ਕਿਉਂਕਿ ਬਹੁਤੇ ਐਸਟੇਟ ਕਾਨੂੰਨ (ਵਿਧਾਨਕ ਅਤੇ ਆਮ/ਸ਼ਹਿਰੀ ਕਾਨੂੰਨ) ਸੂਬਾਈ ਹੁੰਦੇ ਹਨ, ਇਸੇ ਲਈ ਜੇ ਨਿਵਾਸ ਸਥਾਨ ਕਿਸੇ ਇੱਕ ਸੂਬੇ ਤੋਂ ਬਦਲ ਕੇ ਦੂਜੇ ਸੂਬੇ ਵਿੱਚ ਬਣਾ ਲਿਆ ਗਿਆ ਹੈ, ਤਾਂ ਉਸ ਦਾ ਮਤਲਬ ਹੈ ਕਿ ਵੱਖਰੇ ਹੀ ਕਾਨੂੰਨ ਵੀ ਲਾਗੂ ਹੋਣਗੇ, ਜੋ ਕਿ ਵਸੀਅਤ ਦੀਆਂ ਮੱਦਾਂ ਉਤੇ ਅਸਰਅੰਦਾਜ਼ ਹੋ ਸਕਦੇ ਹਨ।

6. ਕੀ ਤੁਹਾਡੀ ਵਿੱਤੀ ਸਥਿਤੀ ਵਿੱਚ ਕੋਈ ਠੋਸ ਤਬਦੀਲੀਆਂ ਆਈਆਂ ਹਨ? ਜੇ ਤੁਹਾਡੀ ਆਰਥਿਕ ਹਾਲਤ ਤਬਦੀਲ ਹੋ ਕੇ ਬਿਹਤਰ ਹੋਈ ਹੈ, ਤਾਂ ਤੁਸੀਂ ਚੈਰਿਟੀ ਲਈ ਵੱਧ ਰਕਮ ਦੇ ਸਕਦੇ ਹੋ, ਜਾਂ ਟੈਕਸ-ਕਾਰਜਕੁਸ਼ਲ ਯੋਜਨਾਬੰਦੀ ਪ੍ਰਾਪਤ ਕਰ ਸਕਦ ਹੋ। ਅਤੇ ਜੇ ਹੁਣ ਤੁਹਾਡੇ ਕੋਲ ਕੈਨੇਡਾ ਤੋਂ ਬਾਹਰ ਆਪਣੀ ਅਸਲ ਸੰਪਤੀ ਜਾਂ ਸੰਪਤੀਆਂ ਹਨ, ਤਾਂ ਤੁਹਾਨੂੰ ਇੱਕ ਤੋਂ ਵੱਧ ਵਸੀਅਤਾਂ ਤਿਆਰ ਕਰਨ ਬਾਰੇ ਵਿਚਾਰਨ ਦੀ ਜ਼ਰੂਰਤ ਹੋ ਸਕਦੀ ਹੈ। ਤੁਹਾਨੂੰ ਐਸਟੇਟ ਯੋਜਨਾ ਸਮੀਖਿਆਵਾਂ ਵਿੱਚ ਮਦਦ ਲਈ ਸੰਪਤੀਆਂ ਦੀ ਇੱਕ ਤਾਜ਼ਾ ਭਾਵ ਅਪ-ਟੂ-ਡੇਟ ਸੂਚੀ ਤਿਆਰ ਕਰ ਕੇ ਰੱਖਣੀ ਚਾਹੀਦੀ ਹੈ, ਅਤੇ ਕਾਰਜਕਾਰੀਆਂ ਨੂੰ ਇੱਕ ਸ਼ੁਰੂਆਤੀ ਨੁਕਤਾ ਪ੍ਰਦਾਨ ਕਰਨਾ ਚਾਹੀਦਾ ਹੈ।

7. ਕੀ ਲਾਭਪਾਤਰੀ ਦੇ ਅਹੁਦਿਆਂ ਜਾਂ ਰਿਸ਼ਤਿਆਂ ਦੀਆਂ ਸਥਿਤੀਆਂ ਵਿੱਚ ਕੋਈ ਤਬਦੀਲੀ ਹੋਈ ਹੈ? ਰਜਿਸਟਰਡ ਉਤਪਾਦਾਂ ਅਤੇ ਬੀਮਾ ਪਾਲਿਸੀਜ਼ ਉਤੇ ਅਹੁਦਿਆਂ ਜਾਂ ਰਿਸ਼ਤਿਆਂ ਦੀਆਂ ਸਥਿਤੀਆਂ ਦੀ ਸਮੀਖਿਆ ਕਰੋ ਅਤੇ ਯਕੀਨੀ ਬਣਾਓ ਕਿ ਅਹੁਦੇ ਜਾਂ ਰਿਸ਼ਤਿਆਂ ਦੀਆਂ ਸਥਿਤੀਆਂ ਬਿਲਕੁਲ ਚਲੰਤ ਭਾਵ ਮੌਜੂਦਾ ਹੋਣ (ਉਦਾਹਰਣ ਵਜੋਂ, ਸਾਬਕਾ ਜੀਵਨ ਸਾਥੀ ਹਾਲੇ ਵੀ ਪਾਲਿਸੀ ਦੀ/ਦਾ ਲਾਭਪਾਤਰੀ ਹੋ ਸਕਦਾ/ਸਕਦੀ ਹੈ?) ਅਤੇ ਵਸੀਅਤ ਵਿੱਚ ਕਿਸੇ ਅਹੁਦਿਆਂ ਜਾਂ ਰਿਸ਼ਤਿਆਂ ਦੀਆਂ ਸਥਿਤੀਆਂ ਵਿੱਚ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ।

8. ਕੀ ਤੁਹਾਡੇ ਪੀ.ਓ.ਏਜ਼ (ਕਿਊਬੇਕ ’ਚ ਪ੍ਰੋਟੈਕਟਿਵ ਮੈਨਡੇਟਸ) ਵਿੱਚ ਕੋਈ ਤਬਦੀਲੀ ਹੋਈ ਹੈ? ਨਿਜੀ ਦੇਖਭਾਲ ਲਈ ਪੀ.ਓ.ਏਜ਼ ਦੀ ਸਮੀਖਿਆ (ਜਿਨ੍ਹਾਂ ਨੂੰ ਨੁਮਾਇੰਦਗੀ ਸਮਝੌਤੇ ਜਾਂ ਨਿਜੀ ਨਿਰਦੇਸ਼ ਵਜੋਂ ਜਾਣਿਆ ਜਾਂਦਾ ਹੈ) ਸਮੇਂ, ਤੁਹਾਨੂੰ ‘ਜੀਵਨ ਦੀ ਦੇਖਭਾਲ’ (ਲਾਈਫ਼ ਕੇਅਰ) ਦੀ ਸਮਾਪਤੀ ਜਿਹੇ ਮੁੱਦਿਆਂ ਉਤੇ ਹਦਾਇਤਾਂ ਸਮੇਤ ਵਿਚਾਰ ਕਰਨਾ ਚਾਹੀਦਾ ਹੈ।

9. ਕੀ ਨਿਯੁਕਤ ਨਿਜੀ ਨੁਮਾਇੰਦੇ ਹਾਲੇ ਵੀ ਵਾਜਬ ਚੋਣਾਂ ਹਨ? ਕੀ ਨਾਮਿਤ ਕਾਰਜਕਾਰੀ, ਟਰੱਸਟੀ(ਜ਼) ਹਾਲੇ ਵੀ ਕੰਮ ਕਰਨਾ ਚਾਹੁੰਦੇ ਹਨ ਤੇ ਕੰਮ ਕਰਨ ਦੇ ਯੋਗ ਹਨ, ਜਾਂ ਕੀ ਤੁਹਾਡੀ ਐਸਟੇਟ ਨੂੰ ਹੁਣ ਕਿਸੇ ਪ੍ਰੋਫ਼ੈਸ਼ਨਲ ਐਗਜ਼ੀਕਿਊਟਰ ਜਾਂ ਵਧੇਰੇ ਹੁਨਰਮੰਦ ਵਿਅਕਤੀਆਂ ਦੀ ਜ਼ਰੂਰਤ ਹੈ?

10. ਕੀ ਤੁਸੀਂ ਵਧੇਰੇ ਡਿਜੀਟਲ ਸੰਪਤੀਆਂ ਪ੍ਰਾਪਤ ਕੀਤੀਆਂ ਹਨ? ਕਿਉਂਕਿ ਬਹੁਤੀਆਂ ਐਸਟੇਟਸ ਵਿੱਚ ਡਿਜੀਟਲ ਸੰਪਤੀਆਂ ਦਾ ਵੱਡਾ ਹਿੱਸਾ ਹੁੰਦਾ ਹੈ ਤੇ ਉਹ ਵਧ ਵੀ ਰਿਹਾ ਹੁੰਦਾ ਹੈ, ਤੁਹਾਨੂੰ ਇਸ ਸਬੰਧੀ ਹਦਾਇਤਾਂ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਦੇਹਾਂਤ ਹੋਣ ਦੀ ਹਾਲਤ ਵਿੱਚ ਇਨ੍ਹਾਂ ਵਿਲੱਖਣ ਸੰਪਤੀਆਂ ਨਾਲ ਕਿਵੇਂ ਨਿਪਟਣਾ ਹੈ।