ਤੁਹਾਨੂੰ ਨਿਵੇਸ਼ ਕਾਰਗੁਜ਼ਾਰੀ ਕਿਵੇਂ ਨਾਪਣੀ ਚਾਹੀਦੀ ਹੈ?

By ਡੀਨ ਡਾਇਸਪੈਲਾਤਰੋ | August 13, 2014 | Last updated on August 13, 2014
1 min read

ਜਦੋਂ ਤੁਸੀਂ ਮਹੱਤਵਪੂਰਣ ਗੱਲਾਂ ਉਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਹਰੇਕ ਨਿਵੇਸ਼ਕ ਦਾ ਇੱਕੋ ਨਿਸ਼ਾਨਾ ਹੁੰਦਾ ਹੈ: ਖ਼ਤਰਾ ਘਟਾ ਕੇ ਕਾਰਗੁਜ਼ਾਰੀ ਵਧਾਉਣਾ।

ਸੁਆਲ ਇਹ ਹੈ ਕਿ ਇਸ ਸਥਿਤੀ ਤੱਕ ਕਿਵੇਂ ਪੁੱਜਣਾ ਹੈ। ਕਿਹੜੀਆਂ ਨੀਤੀਆਂ ਵਧੀਆ ਹਨ ਅਤੇ ਕਿਹੜੇ ਪੈਮਾਨੇ ਨਿਵੇਸ਼ਕਾਂ ਨੂੰ ਆਪਣੇ ਵਿਕਲਪਾਂ ਦਾ ਮੁਲੰਕਣ ਕਰਨ ਵਿੱਚ ਵਧੇਰੇ ਮਦਦ ਕਰਦੇ ਹਨ, ਇਸ ਬਾਰੇ ਵਿਚਾਰਕ ਮਤਭੇਦ ਪਾਏ ਜਾਂਦੇ ਹਨ।

ਚੁਸਤ ਬਨਾਮ ਸੁਸਤ

ਸੁਸਤ ਅਤੇ ਚੁਸਤ: ਦੋ ਮੁੱਖ ਨਿਵੇਸ਼ ਨੀਤੀਆਂ ਹਨ, ਜਿਨ੍ਹਾਂ ਵਿਚੋਂ ਚੋਣ ਕੀਤੀ ਜਾ ਸਕਦੀ ਹੈ।

ਸੁਸਤ ਨਿਵੇਸ਼ ਨਾਲ ਤੁਸੀਂ ਸਕਿਓਰਿਟੀਜ਼ ਦੀ ਇੱਕ ਟੋਕਰੀ ਖ਼ਰੀਦਦੇ ਹੋ, ਜੋ ਕਿਸੇ ਸੂਚਕ-ਅੰਕ ਨਾਲ ਵੱਧ ਜਾਂ ਘੱਟ ਮੇਲ ਖਾਂਦੀ ਹੈ, ਜਿਵੇਂ ਕਿ TSX (ਟੀ.ਐਸ.ਐਕਸ.)। ਤੁਸੀਂ ਕੋਈ ਵਿਸ਼ੇਸ਼ ਸਟਾਕ ਜਾਂ ਖੇਤਰ ਕਿੰਨਾ ਖ਼ਰੀਦਦੇ ਹੋ, ਇਹ ਕਿਸੇ ਸਲਾਹਕਾਰ, ਪੋਰਟਫ਼ੋਲੀਓ ਮੈਨੇਜਰ ਜਾਂ ਵਿਸ਼ਲੇਸ਼ਕ ਵੱਲੋਂ ਨਿਰਧਾਰਤ ਨਹੀਂ ਕੀਤਾ ਜਾਂਦਾ, ਸਗੋਂ ਇਹ ਵੇਖਿਆ ਜਾਂਦਾ ਹੈ ਕਿ ਉਸ ਸੂਚਕ-ਅੰਕ ਉਤੇ ਕੋਈ ਕੰਪਨੀ ਜਾਂ ਖੇਤਰ ਹੋਰਨਾਂ ਦੇ ਮੁਕਾਬਲੇ ਕਿੰਨਾ/ਕਿੰਨੀ ਵੱਡਾ/ਵੱਡੀ ਹੈ।

ਇਸ ਦੇ ਉਲਟ, ਚੁਸਤ ਨਿਵੇਸ਼ ਵਿੱਚ ਸਟਾਕਸ, ਬਾਂਡਜ਼ ਤੇ ਹੋਰ ਇਕਵਿਟੀਜ਼ ਚੁਣਨ ਦੀ ਪ੍ਰਕਿਰਿਆ ਪੋਰਟਫ਼ੋਲੀਓ ਮੈਨੇਜਰਜ਼ ਦੇ ਹੱਥਾਂ ਵਿੱਚ ਹੁੰਦੀ ਹੈ। ਉਹ ਪੋਰਟਫ਼ੋਲੀਓਜ਼ ਦੀ ਉਸਾਰੀ ਲਈ ਅਜਿਹੇ ਬਹੁਤ ਜ਼ਿਆਦਾ ਵਿਸ਼ਲੇਸ਼ਣਤਾਮਕ ਔਜ਼ਾਰਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਜਿਨ੍ਹਾਂ ਦੀ ਕਾਰਗੁਜ਼ਾਰੀ ਇਸ ਵਿਸ਼ਾਲ ਬਾਜ਼ਾਰ ਵਿੱਚ ਬਿਹਤਰ ਰਹੇਗੀ।

ਇਕਵਿਟੀ ਉਤੇ ਮੁਨਾਫ਼ਾ (ROE – ਆਰ.ਓ.ਈ.), ਨਿਵੇਸ਼ ਕੀਤੀ ਪੂੰਜੀ ਉਤੇ ਮੁਨਾਫ਼ਾ (ROIC – ਆਰ.ਓ.ਆਈ.ਸੀ.) ਅਤੇ ਰਿਣ-ਤੋਂ-ਨਕਦੀ-ਤੱਕ ਦਾ ਪ੍ਰਵਾਹ ਜਿਹੇ ਕੰਪਨੀ ਪੈਮਾਨੇ ਇਹ ਮੁਲੰਕਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਕਿ ਕੀ ਕਿਸੇ ਸਟਾਕ ਵਿੱਚ ਵਧੀਆ ਕਾਰਗੁਜ਼ਾਰੀ ਦੀ ਸੰਭਾਵਨਾ ਹੈ। ਜੇ ਬਾਜ਼ਾਰ ਕੁੱਲ ਮਿਲਾ ਕੇ 2 ਪ੍ਰਤੀਸ਼ਤ ਉਪਰ ਜਾਂਦਾ ਹੈ, ਤਾਂ ਇਹ ਮੈਨੇਜਰਜ਼ 4 ਪ੍ਰਤੀਸ਼ਤ ਜਾਂ 5 ਪ੍ਰਤੀਸ਼ਤ – ਜਾਂ ਵੱਧ ਸੁੰਗੜਨ ਦਾ ਨਿਸ਼ਾਨਾ ਮਿੱਥਦੇ ਹਨ।

ਇਹ ਕਿਵੇਂ ਕੰਮ ਕਰਦਾ ਹੈ?

ਇੱਕ ਚੁਸਤ ਮੈਨੇਜਰ ਲਈ ਕੰਪਨੀ ਦਾ ਆਕਾਰ ਨਹੀਂ, ਸਗੋਂ ਉਸ ਦੀਆਂ ਅਸਲ ਕਾਰਗੁਜ਼ਾਰੀਆਂ ਵਧੇਰੇ ਮਹੱਤਵਪੂਰਣ ਹੁੰਦੀਆਂ ਹਨ। ਜਿਹੜੀਆਂ ਵਿਅਕਤੀਗਤ ਫ਼ਰਮਾਂ ਵਿੱਤੀ ਤੌਰ ਉਤੇ ਮਜ਼ਬੂਤ ਹੁੰਦੀਆਂ ਹਨ ਜਾਂ ਜਿਹੜੀਆਂ ਕੰਪਨੀਆਂ ਮਜ਼ਬੂਤ ਉਤਪਾਦ ਮੰਗ ਵਾਲੇ ਖੇਤਰਾਂ ਵਿੱਚ ਸਰਗਰਮ ਹੁੰਦੀਆਂ ਹਨ; ਉਨ੍ਹਾਂ ਨੂੰ ਅਜਿਹੀਆਂ ਕੰਪਨੀਆਂ ਜਾਂ ਖੇਤਰਾਂ ਦੇ ਮੁਕਾਬਲੇ ਵਧੇਰੇ ਅਗਾਂਹ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀਆਂ ਸੰਭਾਵਨਾਵਾਂ ਕੁੱਝ ਘੱਟ ਪ੍ਰਭਾਵਸ਼ਾਲੀ ਹੁੰਦੀਆਂ ਹਨ।

ਉਦਾਹਰਣ ਵਜੋਂ, ਇੱਕ ਸਰਗਰਮ ਮੈਨੇਜਰ ਕਈ ਖੋਜ ਰਿਪੋਰਟਾਂ ਵੇਖ ਸਕਦਾ ਹੈ ਅਤੇ ਫਿਰ ਫ਼ੈਸਲਾ ਕਰ ਸਕਦਾ ਹੈ, ਜਿਵੇਂ ਕਿ ਸਰੋਤ ਖੇਤਰ ਔਖੇ ਸਮਿਆਂ ਦਾ ਸਾਹਮਣਾ ਕਰੇਗਾ, ਜਦ ਕਿ ਜ਼ਰੂਰੀ ਖਪਤਕਾਰ ਵਸਤਾਂ ਦਾ ਖੇਤਰ ਉਛਾਲ ਲਈ ਤਿਆਰ ਜਾਪਦਾ ਹੈ। ਇਸ ਨਤੀਜੇ ਦੇ ਆਧਾਰ ਉਤੇ ਮੈਨੇਜਰ ਜ਼ਰੂਰੀ ਖਪਤਕਾਰ ਵਸਤਾਂ ਦੇ ਸਟਾਕਸ ਨੂੰ ਵਧੇਰੇ ਅਤੇ ਸਰੋਤ ਸਟਾਕਸ ਨੂੰ ਘੱਟ ਵਜ਼ਨੀ ਦੱਸੇਗਾ, ਭਾਵੇਂ ਸੂਚਕ-ਅੰਕ (ਇੰਡੈਕਸ) ਅਜਿਹਾ ਨਾ ਵੀ ਦਸਦਾ ਹੋਵੇ।

ਸੂਚਕ-ਅੰਕ ਵੱਲੋਂ ਦਿੱਤੇ ਜਾਣ ਵਾਲੇ ਵਜ਼ਨਾਂ ਤੋਂ ਲਾਂਭੇ ਹੋ ਕੇ ਅਤੇ ਆਪਣੀਆਂ ਮਾਨਤਾਵਾਂ ਨੂੰ ਸਹੀ ਸਿੱਧ ਕਰਨ ਵਾਲੇ ਚੁਸਤ ਮੈਨੇਜਰ ਦਾ ਨੁਕਸਾਨ ਸੂਚਕ-ਅੰਕ ਨਾਲੋਂ ਘੱਟ ਹੋਣਾ ਚਾਹੀਦਾ ਹੈ ਜਦੋਂ ਬਾਜ਼ਾਰ ਮੰਦਹਾਲੀ ਵਿੱਚ ਹੁੰਦੇ ਹਨ ਅਤੇ ਉਸ ਨੂੰ ਵਧੇਰੇ ਮੁਨਾਫ਼ਾ ਹੋਣਾ ਚਾਹੀਦਾ ਹੈ, ਜਦੋਂ ਬਾਜ਼ਾਰ ਉਛਾਲ ਵਿੱਚ ਹੁੰਦੇ ਹਨ।

ਕਾਰਗੁਜ਼ਾਰੀ ਮਾਪਣ ਲਈ ਚੁਸਤ ਹਿੱਸੇ ਦੀ ਵਰਤੋਂ ਕਰਨਾ

ਉਦਯੋਗ ਦੇ ਬਹੁਤੇ ਨਿਗਰਾਨ ਅਜਿਹੇ ਅਧਿਐਨ ਵੀ ਸੁਝਾਉਂਦੇ ਹਨ ਕਿ ਬਹੁ-ਗਿਣਤੀ ਸਰਗਰਮ ਮੈਨੇਜਰ ਸੂਚਕ ਅੰਕ ਨੂੰ ਨਹੀਂ ਹਰਾ ਸਕਦੇ ਜਦੋਂ ਨਿਵੇਸ਼ਕਾਂ ਤੋਂ ਵਸੂਲੀ ਫ਼ੀਸ ਦਾ ਹਿਸਾਬ ਕੀਤਾ ਜਾਂਦਾ ਹੈ। ਇੰਝ ਅਜਿਹੇ ਦਾਅਵੇ ਵੀ ਕੀਤੇ ਜਾਂਦੇ ਹਨ ਕਿ ਸਰਗਰਮ ਮੈਨੇਜਰਜ਼ ਦਾ ਕੋਈ ਲਾਭ ਨਹੀਂ ਹੈ।

ਪਰ ਯੇਲ ਸਥਿਤ ਕੇ.ਜੇ. ਮਾਰਟੀਜਨ ਕ੍ਰੇਮਰਜ਼ ਅਤੇ ਐਨਤੀ ਪੇਤਾਜਿਸਤੋ ਜਿਹੇ ਖੋਜਕਾਰਾਂ ਵੱਲੋਂ ਵਿਕਸਤ ਕੀਤੇ ‘ਐਕਟਿਵ ਸ਼ੇਅਰ’ ਨਾਂਅ ਦਾ ਪੈਮਾਨਾ ਅਜਿਹੇ ਅਧਿਐਨਾਂ ਦੀਆਂ ਸਮੱਸਿਆਵਾਂ ਬਾਰੇ ਵੀ ਦਸਦਾ ਹੈ।

ਇੱਕ ਪੋਰਟਫ਼ੋਲੀਓ, ਸੂਚਕ-ਅੰਕ ਤੋਂ ਕਿੰਨਾ ਕੁ ਲਾਂਭੇ ਹੋਇਆ ਹੈ, ‘ਐਕਟਿਵ ਸ਼ੇਅਰ’ ਇਹ ਪ੍ਰਤੀਸ਼ਤ ਵਿੱਚ ਨਾਪਦਾ ਹੈ। ਇਹ ਪੈਮਾਨਾ ਦਰਸਾਉਂਦਾ ਹੈ ਕਿ ਅਮਰੀਕਾ ਦੇ ਜਿਨ੍ਹਾਂ ਦਾ ਪ੍ਰਬੰਧ ਇੱਕ-ਤਿਹਾਈ ਮਿਊਚੁਅਲ ਫ਼ੰਡ ਚੁਸਤ ਤਰੀਕੇ ਕੀਤੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਉਹ ਸੁਸਤ ਸ਼ੈਲੀ ਦੀ ਪਾਲਣਾ ਕਰਦੇ ਹਨ ਅਤੇ ਆਪਣੇ ਤੈਅਸ਼ੁਦਾ ਅੰਕਾਂ ਤੋਂ ਵੱਧ-ਘੱਟ ਹੋ ਹੀ ਜਾਂਦੇ ਹਨ। ਇਹ ਪਾਇਆ ਗਿਆ ਕਿ ਕੇਵਲ ਇੱਕ-ਤਿਹਾਈ ਚੁਸਤ ਫ਼ੰਡ ਹੀ ਸੱਚਮੁਚ ਚੁਸਤੀ ਨਾਲ ਵਿਵਸਥਿਤ ਹੁੰਦੇ ਹਨ।

ਇਹੋ ਕਾਰਣ ਹੈ ਕਿ ਚੁਸਤੀ ਨਾਲ ਵਿਵਸਥਿਤ ਹੋਣ ਦੇ ਦਾਅਵੇ ਵਾਲੇ ਬਹੁਤੇ ਫ਼ੰਡ ਸੂਚਕ-ਅੰਕ ਨੂੰ ਪਿਛਾਂਹ ਨਹੀਂ ਛਡਦੇ ਕਿਉਂਕਿ ਉਹ, ਦਰਅਸਲ, ਨਿਸ਼ਚਤ ਅੰਕੜਿਆਂ ਦੇ ਬਰਾਬਰ ਹੁੰਦੇ ਹਨ। ਇਸ ਦੇ ਉਲਟ, ਵਧੇਰੇ ਚੁਸਤ ਸ਼ੇਅਰ ਵਾਲੇ ਫ਼ੰਡ – ਸੂਚਕ-ਅੰਕ ਵੱਲੋਂ ਦੱਸੇ ਵਜ਼ਨਾਂ ਤੋਂ ਬਹੁਤ ਜ਼ਿਆਦਾ ਵਧ ਜਾਂਦੇ ਹਨ – ਇੰਝ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹਿੰਦੀ ਹੈ।

ਮੁੱਕਦੀ ਗੱਲ, ਬਹੁਤੇ ਫ਼ੰਡ ਸੂਚਕ-ਅੰਕ ਨੂੰ ਨਹੀਂ ਹਰਾਉਂਦੇ ਕਿਉਂਕਿ ਨਿਵੇਸ਼ ਉਦਯੋਗ ਦੇ ਨਿਗਰਾਨਾਂ ਅਨੁਸਾਰ ਉਨ੍ਹਾਂ ਦੇ ਮੈਨੇਜਰਜ਼ ਇੱਕ ਕਮਰੇ ਵਿੱਚ ਬਹਿ ਕੇ ਅਨੁਮਾਨ ਲਾਉਣ ਵਾਲੇ ਇੰਡੈਕਸਰਜ਼ (ਕਲੋਜ਼ੇਟ ਇੰਡੈਕਸਰਜ਼) ਹੁੰਦੇ ਹਨ।

ਡੀਨ ਡਾਇਸਪੈਲਾਤਰੋ