ਇੱਕ ਬਾਂਡ ਪ੍ਰਭਾਵਸ਼ਾਲੀ ਤਰੀਕੇ ਨਾਲ ਇੱਕ ਆਈ.ਓ.ਯੂ. ਹੁੰਦਾ ਹੈ। ਜਦੋਂ ਤੁਸੀਂ ਇੱਕ ਬਾਂਡ ਖ਼ਰੀਦਦੇ ਹੋ, ਤਾਂ ਤੁਸੀਂ ਆਪਣਾ ਧਨ ਕਿਸੇ ਕੰਪਨੀ ਜਾਂ ਸਰਕਾਰ ਨੂੰ ਇੱਕ ਨਿਸ਼ਚਤ ਸਮਾਂ-ਮਿਆਦ ਲਈ, ਵਿਆਜ ਦੀ ਇੱਕ ਨਿਸ਼ਚਤ ਦਰ ਉਤੇ ਕਰਜ਼ੇ ਵਜੋਂ ਦੇਣ ਲਈ ਸਹਿਮਤ ਹੁੰਦੇ ਹੋ।

ਬਾਂਡ ਦੀਆਂ ਮੁੱਖ ਗੱਲਾਂ

ਬਾਂਡਜ਼ ਸਿੱਧੇ (ਆਮ ਤੌਰ ਉਤੇ ਸੰਸਥਾਗਤ ਨਿਵੇਸ਼ਕਾਂ ਜਿਵੇਂ ਕਿ ਬੈਂਕਾਂ ਅਤੇ ਮਿਊਚੁਅਲ ਫ਼ੰਡ ਕੰਪਨੀਆਂ ਨੂੰ) ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਦੂਜੇ ਨੰਬਰ ਦਾ (ਸੈਕੰਡਰੀ) ਬਾਜ਼ਾਰ ਅਖਵਾਉਣ ਵਾਲੇ ਪ੍ਰਚੂਨ ਗਾਹਕਾਂ ਨੂੰ ਵੀ ਕੀਤੀ ਜਾਂਦੀ ਹੈ।

ਇੱਕ ਬਾਂਡ ਦੀ ਚੋਣ ਕਰਦੇ ਸਮੇਂ, ਨਿਵੇਸ਼ ਪ੍ਰੋਫ਼ੈਸ਼ਨਲਜ਼ ਤਿੰਨ ਮੁੱਖ ਗੱਲਾਂ ਦਾ ਧਿਆਨ ਰਖਦੇ ਹਨ: ਬਰਾਬਰ ਜਾਂ ਸਮਾਨ ਕੀਮਤ, ਕੂਪਨ ਰੇਟ ਅਤੇ ਮੈਚਿਓਰਿਟੀ ਦੀ ਤਾਰੀਖ਼। ਸਮਾਨ (ਪਾਰ) ਕੀਮਤ (ਜਿਸ ਨੂੰ ‘ਫ਼ੇਸ ਵੈਲਿਯੂ’ ਵੀ ਆਖਦੇ ਹਨ) ਤੁਹਾਨੂੰ ਦਸਦੀ ਹੈ ਕਿ ਜਦੋਂ ਬਾਂਡ ਪਰਪੱਕ (ਮੈਚਿਓਰ) ਹੋਵੇਗਾ, ਤਾਂ ਤੁਹਾਨੂੰ ਕਿੰਨਾ ਧਨ ਮਿਲੇਗਾ। ਕੂਪਨ ਦੀ ਕੀਮਤ ਉਸ ਬਾਂਡ ’ਤੇ ਮਿਲਣ ਵਾਲੀ ਵਿਆਜ ਦੀ ਦਰ ਉਤੇ ਆਧਾਰਤ ਹੁੰਦੀ ਹੈ। ਅਤੇ ਮੈਚਿਓਰਿਟੀ ਦੀ ਤਾਰੀਖ਼ ਤੁਹਾਨੂੰ ਦਸਦੀ ਹੈ ਕਿ ਤੁਹਾਨੂੰ ਤੁਹਾਡਾ ਮੂਲਧਨ ਕਦੋਂ ਵਾਪਸ ਮਿਲ ਸਕਦਾ ਹੈ।

ਬਾਂਡਜ਼ ਦੇ ਮਾਮਲੇ ਵਿੱਚ ਜਿਹੜੀ ਸਭ ਤੋਂ ਔਖੀਆਂ ਗੱਲਾਂ ਵਿਚੋਂ ਇੱਕ ਹੈ, ਉਹ ਇਹ ਹੈ ਕਿ ਉਨ੍ਹਾਂ ਦੀ ਕੀਮਤ ਅਤੇ ਉਨ੍ਹਾਂ ਤੋਂ ਹੋਣ ਵਾਲੇ ਲਾਭ ਵਿਚਲਾ ਸਬੰਧ ਆਮ ਤੌਰ ਉਤੇ ਆਸ ਤੋਂ ਉਲਟ ਹੋ ਜਾਂਦਾ ਹੈ – ਜਿਵੇਂ ਹੀ ਸੈਕੰਡਰੀ ਬਾਜ਼ਾਰ ਵਿੱਚ ਕਿਸੇ ਬਾਂਡ ਦੀ ਕੀਮਤ ਵਧਦੀ ਹੈ, ਤਾਂ ਇਸ ਤੋਂ ਹੋਣ ਵਾਲਾ ਲਾਭ ਘਟ ਜਾਂਦਾ ਹੈ।

ਇੱਕ ਬਾਂਡ ਦਾ ਲਾਭ, ਉਸ ਤੋਂ ਮਿਲਣ ਵਾਲੇ ਸਾਲਾਨਾ ਵਿਆਜ ਨੂੰ ਉਸ ਬਾਂਡ ਦੀ ਮੌਜੂਦਾ ਕੀਮਤ ਨਾਲ ਵੰਡ ਕੇ ਪਤਾ ਕੀਤਾ ਜਾ ਸਕਦਾ ਹੈ।

100 ਡਾਲਰ ਮੁੱਲ ਦਾ ਇੱਕ ਬਾਂਡ ਉਸ ਦੇ ਧਾਰਕ (ਹੋਲਡਰ) ਨੂੰ 5 ਡਾਲਰ ਸਾਲਾਨਾ ਦਾ ਵਿਆਜ ਅਦਾ ਕਰੇਗਾ। ਜੇ ਬਾਂਡਜ਼ ਦੀ ਮੰਗ ਵਧ ਜਾਂਦੀ ਹੈ, ਤਾਂ ਧਾਰਕ ਉਸ ਨੂੰ ਸੈਕੰਡਰੀ ਬਾਜ਼ਾਰ ਵਿੱਚ ਆਪਣੇ ਖ਼ਰੀਦ-ਮੁੱਲ ਭਾਵ 100 ਡਾਲਰ ਤੋਂ ਵੱਧ ਕੀਮਤ ਉਤੇ ਵੇਚ ਸਕੇਗਾ। ਜੇ ਇਸ ਨੂੰ 102 ਡਾਲਰ ਵਿੱਚ ਵੇਚਿਆ ਜਾਂਦਾ ਹੈ, ਤਦ ਵੀ ਉਸ ਨੂੰ ਕੇਵਲ 5 ਡਾਲਰ ਹੀ ਵਿਆਜ ਮਿਲੇਗਾ। ਇਸ ਦਾ ਮਤਲਬ ਇਹ ਹੋਇਆ ਕਿ ਲਾਭ 5 ਪ੍ਰਤੀਸ਼ਤ ਤੋਂ ਘਟ ਕੇ 4.9 ਪ੍ਰਤੀਸ਼ਤ ਰਹਿ ਗਿਆ ਹੈ।

ਬਾਂਡਜ਼ ਵਿੱਚ ਕਿਸ ਨੂੰ ਆਪਣਾ ਧਨ ਨਿਵੇਸ਼ ਕਰਨਾ ਚਾਹੀਦਾ ਹੈ

ਹਰੇਕ ਨੂੰ। ਬਾਂਡਜ਼ ਅਕਸਰ ਇੱਕ ਨਿਵੇਸ਼ ਪੋਰਟਫ਼ੋਲੀਓ ਦੀ ਆਧਾਰ-ਸ਼ਿਲਾ ਦਾ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਬਾਰੇ ਮੁਕਾਬਲਤਨ ਪੂਰਵ-ਅਨੁਮਾਨ ਲਾਇਆ ਜਾ ਸਕਦਾ ਹੈ।

ਬਾਂਡ ਦਾ ਮੁਢਲਾ ਖ਼ਤਰਾ ਇਹੋ ਹੈ ਕਿ ਜਾਰੀਕਰਤਾ ਤੁਹਾਨੂੰ ਵਾਪਸ ਅਦਾਇਗੀ ਦੇ ਅਸਮਰੱਥ ਹੋ ਸਕਦਾ ਹੈ। ਉਚੇਰਾ ਲਾਭ, ਜਾਂ ਅਖੌਤੀ ਫ਼ਿਜ਼ੂਲ (ਜੰਕ) ਬਾਂਡਜ਼ ਦਿਲ-ਖਿੱਚਵੇਂ ਢੰਗ ਨਾਲ ਵਿਆਜ ਦੀਆਂ ਉਚੇਰੀਆਂ ਦਰਾਂ ਜ਼ਿਆਦਾਤਰ ਇਸ ਕਰ ਕੇ ਅਦਾ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਜਾਰੀਕਰਤਾਵਾਂ ਨੂੰ ਇਹ ਪਤਾ ਹੁੰਦਾ ਹੈ ਕਿ ਬਹੁਤੇ ਨਿਵੇਸ਼ਕਾਂ ਨੂੰ ਇਹ ਸ਼ੱਕ ਰਹਿੰਦਾ ਹੈ ਕਿ ਜਦੋਂ ਬਾਂਡ ਮੈਚਿਓਰ ਹੋਵੇਗਾ, ਤਾਂ ਉਹ ਤਦ ਤੱਕ ਇਸ ਕਾਰੋਬਾਰ ਵਿੱਚ ਰਹਿਣਗੇ ਵੀ ਜਾਂ ਨਹੀਂ।

ਪਰ ਕੈਨੇਡਾ ਸਰਕਾਰ ਦੇ ਬਹੁਤੇ ਬਾਂਡਜ਼ (ਕੇਂਦਰੀ ਅਤੇ ਸੂਬਾਈ ਦੋਵੇਂ) ਬਿਲਕੁਲ ਠੋਸ ਹਨ। ਅਮਰੀਕੀ ਖ਼ਜ਼ਾਨਿਆਂ ਅਤੇ ਉਤਰੀ ਯੂਰੋਪ ਦੇ ਬਹੁਤੇ ਦੇਸ਼ਾਂ ਵੱਲੋਂ ਜਾਰੀ ਬਾਂਡਜ਼ ਵੀ ਮੁਕਾਬਲਤਨ ਸੁਰੱਖਿਅਤ ਹੁੰਦੇ ਹਨ।

ਕੀ ਤੁਹਾਨੂੰ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਮਦਦ ਦੀ ਲੋੜ ਹੈ

ਬੇਸ਼ੱਕ। ਕੋਈ ਬਾਂਡ ਖ਼ਰੀਦਣਾ ਅਤੇ ਉਸ ਦੇ ਮੈਚਿਓਰ ਹੋਣ ਤੱਕ ਉਸ ਨੂੰ ਰੱਖਣਾ ਸੁਣਨ ਨੂੰ ਤਾਂ ਬਹੁਤ ਸਾਧਾਰਣ ਜਿਹੀ ਗੱਲ ਜਾਪਦੀ ਹੈ, ਪਰ ਨਵੇਂ ਬਾਂਡਜ਼ ਨੀਲਾਮੀ ਦੁਆਰਾ ਵੇਚੇ ਜਾਂਦੇ ਹਨ ਅਤੇ ਕੇਵਲ ਸੰਸਥਾਗਤ ਨਿਵੇਸ਼ਕਾਂ ਵੱਲੋਂ ਹੀ ਆਮ ਤੌਰ ਉਤੇ ‘ਫ਼ੇਸ ਵੈਲਿਯੂ’ ਦੇ ਆਧਾਰ ’ਤੇ ਉਨ੍ਹਾਂ ਨੂੰ ਖ਼ਰੀਦਣ ਦੀ ਸੰਭਾਵਨਾ ਹੁੰਦੀ ਹੈ।

ਸੈਕੰਡਰੀ ਬਾਜ਼ਾਰ ਵਿੱਚ ਬਾਂਡਜ਼ ਦਾ ਕਾਰੋਬਾਰ ਕਰਨਾ ਅਕਸਰ ਸ਼ਾਰਕ ਮੱਛੀਆਂ ਨਾਲ ਤੈਰਨ ਦੇ ਸਮਾਨ ਮੰਨਿਆ ਜਾਂਦਾ ਹੈ; ਹੈਜ ਫ਼ੰਡਜ਼ ਅਤੇ ਵਿਸ਼ੇਸ਼ ਵਿੱਤੀ ਸੰਸਥਾਨਾਂ ਦੇ ਆਪਣੇ ਵਪਾਰਕ ਡੈਸਕਸ ਦੇ ਸਟਾਫ਼ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦਾ ਬਾਂਡਜ਼ ਦਾ ਮੁਲੰਕਣ ਕਰਨ ਤੇ ਉਨ੍ਹਾਂ ਦਾ ਕਾਰੋਬਾਰ ਕਰਨ ਤੋਂ ਇਲਾਵਾ ਹੋਰ ਕਿਸੇ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਸਾਰੇ ਦਿਨ, ਹਰ ਰੋਜ਼।

ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਹੇ ਹਨ, ਇਸ ਲਈ ਆਪਣੇ-ਆਪ ਬਾਰੇ ਇਹ ਸੋਚ ਕੇ ਨਾ ਖ਼ੁਸ਼ ਹੁੰਦੇ ਰਹੋ ਕਿ ਤੁਸੀਂ ਕੋਈ ਬਹੁਤ ਵੱਡਾ ਲਾਹਾ ਖੱਟ ਲਿਆ ਹੈ ਅਤੇ ਉਹ ਸ਼ਾਇਦ ਇਸ ਲਾਭ ਤੋਂ ਖੁੰਝ ਗਏ ਹਨ।

ਇੱਕ ਪ੍ਰਚੂਨ (ਰੀਟੇਲ) ਮਿਊਚੁਅਲ ਫ਼ੰਡ, ਬਾਂਡਜ਼ ਦੇ ਪੋਰਟਫ਼ੋਲੀਓ ਨੂੰ ਪੇਸ਼ੇਵਰਾਨਾ ਤਰੀਕੇ ਵਿਵਸਥਿਤ ਕਰਨ ਲਈ ਤਿਆਰ ਕੀਤਾ ਜਾਂਦਾ ਹੈ, ਉਹ ਪ੍ਰਚੂਨ ਨਿਵੇਸ਼ਕਾਂ ਲਈ ਵਧੀਆ ਬਦਲ ਹੋ ਸਕਦਾ ਹੈ। ਵਟਾਂਦਰਾ-ਕਾਰੋਬਾਰੀ ਬਾਂਡ ਫ਼ੰਡਜ਼ ਇੱਕ ਹੋਰ ਵਿਕਲਪ ਹਨ। ਉਹ ਵਿਸ਼ੇਸ਼ ਤੌਰ ਉਤੇ ਇੱਕ ਸੂਚਕ-ਅੰਕ ਦਾ ਇੱਕ ਅਜਿਹਾ ਪ੍ਰਗਟਾਵਾ ਪ੍ਰਦਾਨ ਕਰਦੇ ਹਨ ਜੋ ਬਾਂਡ ਦੇ ਸਮੁੱਚੇ ਬ੍ਰਹਿਮੰਡ ਜਾਂ ਉਸ ਬ੍ਰਹਿਮੰਡ ਦੇ ਕਿਸੇ ਖ਼ਾਸ ਹਿੱਸੇ ਦਾ ਮੁਕੰਮਲ ਅਧਿਐਨ ਕਰਦੇ ਹਨ।