ਬੱਚਿਆਂ ਨਾਲ ਵਿਰਾਸਤ ਬਾਰੇ ਗੱਲ ਕਰੋ

By ਈਲੇਨ ਬਲੇਡਜ਼ | May 14, 2014 | Last updated on May 14, 2014
1 min read

ਜਦੋਂ ਐਸਟੇਟ ਯੋਜਨਾਬੰਦੀ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਅਤੇ ਤੁਹਾਡੇ ਬੱਚੇ ਅਕਸਰ ਇਸ ਬਾਰੇ ਵਿਚਾਰ-ਵਟਾਂਦਰੇ ਦਾ ਲਾਭ ਉਠਾ ਸਕਦੇ ਹਨ ਕਿ ਦੌਲਤ ਦਾ ਤਬਾਦਲਾ (ਟ੍ਰਾਂਸਫ਼ਰ) ਕਿਵੇਂ, ਕਦੋਂ ਅਤੇ ਕਿਉਂ ਕੀਤਾ ਜਾਂਦਾ ਹੈ।

ਜਦੋਂ ਵੀ ਤੁਸੀਂ ਇੱਕ ਵਿਆਪਕ ਤੇ ਤਾਜ਼ਾ ਐਸਟੇਟ ਯੋਜਨਾ ਦਾ ਖਰੜਾ ਵਧੀਆ ਤਰੀਕੇ ਵਿਕਸਤ ਕਰ ਲਵੋਂ, ਤਾਂ ਛੇਤੀ ਹੀ ਤੁਹਾਡੇ ਮਨ ਵਿੱਚ ਇਹ ਸੁਆਲ ਉਠ ਸਕਦਾ ਹੈ ਕਿ ਤੁਹਾਨੂੰ ਆਪਣੀ ਵਸੀਅਤ ਜਾਂ ਵਿਸ਼ਾਲ ਐਸਟੇਟ ਯੋਜਨਾ ਦਾ ਸਮੁੱਚਾ ਵਿਸ਼ਾ-ਵਸਤੂ ਕਦੋਂ ਆਪਣੇ ਲਾਭਪਾਤਰੀਆਂ, ਖ਼ਾਸ ਕਰ ਕੇ ਆਪਣੇ ਬੱਚਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਅਤੇ ਜਾਂ ਕੀ ਅਜਿਹਾ ਕਰਨਾ ਵੀ ਚਾਹੀਦਾ ਹੈ ਜਾਂ ਨਹੀਂ।

ਇਸ ਸੁਆਲ ਦਾ ਕੋਈ ਇੱਕ ਸਹੀ ਜਵਾਬ ਨਹੀਂ ਹੈ। ਕਾਨੂੰਨੀ ਤੌਰ ਉਤੇ, ਤੁਹਾਨੂੰ ਇੰਝ ਕਰਨ ਦੀ ਕਦੇ ਵੀ ਲੋੜ ਨਹੀਂ ਹੈ। ਬਹੁਤੇ ਐਸਟੇਟ ਪ੍ਰੈਕਟੀਸ਼ਨਰਜ਼ ਇਹੋ ਦਲੀਲ ਦੇਣਗੇ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੀ ਵਸੀਅਤ ਬਾਰੇ ਕੁੱਝ ਨਹੀਂ ਦੱਸਣਾ ਚਾਹੀਦਾ।

ਤੁਹਾਡੇ ਦੇਹਾਂਤ ਤੱਕ ਕੋਈ ਵੀ ਵਸੀਅਤ ਲਾਗੂ ਨਹੀਂ ਹੁੰਦੀ। ਇਸੇ ਲਈ, ਜਦੋਂ ਤੱਕ ਤੁਹਾਡੇ ਕੋਲ ਕਾਨੂੰਨੀ ਸਮਰੱਥਾ ਮੌਜੂਦ ਹੈ, ਤਾਂ ਤੁਹਾਡੇ ਕੋਲ ਕੁੱਝ ਨਿਸ਼ਚਤ ਸੀਮਤ ਹਵਾਲੇ ਹੁੰਦੇ ਹਨ, ਤੁਸੀਂ ਆਪਣੀ ਵਸੀਅਤ ਨੂੰ ਜਦੋਂ ਵੀ ਤੁਸੀਂ ਚਾਹੋਂ, ਬਦਲਣ ਲਈ ਆਜ਼ਾਦ ਹੁੰਦੇ ਹੋ। ਕਿਸੇ ਵਸੀਅਤ ਦੇ ਵਿਸ਼ਾ-ਵਸਤੂ ਨੂੰ ਨਿਜੀ ਰੱਖਣ ਦੇ ਹੱਕ ਵਿੱਚ ਇਹ ਇੱਕ ਮਜ਼ਬੂਤ ਦਲੀਲ ਹੈ।

ਇਸ ਤੋਂ ਇਲਾਵਾ, ਅਜਿਹੇ ਬਹੁਤੇ ਮਾਪਿਆਂ ਨੂੰ ਇਹ ਵੀ ਸਹੀ ਚਿੰਤਾ ਰਹਿੰਦੀ ਹੈ ਕਿ ਵੱਡੀ ਸੰਪਤੀ ਵਿਰਸੇ ਵਿੱਚ ਮਿਲਣ ਦੀ ਪੱਕੀ ਆਸ ਨਾਲ ਬੱਚਿਆਂ ਦੀ ਪ੍ਰੇਰਕ ਸ਼ਕਤੀ ਘਟ ਸਕਦੀ ਹੈ। ਤੁਸੀਂ ਉਸ ਹਾਲਤ ਵਿੱਚ ਸਖ਼ਤ ਮਿਹਨਤ ਕਿਉਂ ਕਰੋਗੇ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਤੁਹਾਨੂੰ ਤਾਂ ਅੰਤ ਨੂੰ ਬਹੁਤ ਜ਼ਿਆਦਾ ਦੌਲਤ ਮਿਲਣ ਵਾਲੀ ਹੈ?

ਫਿਰ ਵੀ, ਕੁੱਝ ਸਥਿਤੀਆਂ ਵਿੱਚ, ਵਸੀਅਤ ਦਾ ਪ੍ਰਗਟਾਵਾ ਸਦਾ ਕ੍ਰਮ ਵਿੱਚ ਰਹਿੰਦਾ ਹੈ:

  • ਜਿੱਥੇ ਵਿਰਾਸਤ ਦੇ ਨਾਲ ਕੁੱਝ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਹਨ;
  • ਜਿੱਥੇ ਅਜਿਹੀ ਸੰਭਾਵਨਾ ਹੋਵੇ ਕਿ ਵਸੀਅਤ ਦੀ ਯੋਜਨਾ ਨਾਲ ਤੁਹਾਡੇ ਲਾਭਪਾਤਰੀਆਂ ਵਿੱਚ ਅਸੁਵਿਧਾ ਜਾਂ ਤਣਾਅ ਪੈਦਾ ਹੋ ਸਕਦਾ ਹੈ; ਅਤੇ
  • ਜਿੱਥੇ ਤੁਹਾਡੇ ਲਾਭਪਾਤਰੀਆਂ ਲਈ ਤਿਆਰੀ ਦਾ ਕੁੱਝ ਕੰਮ ਕਰਨਾ ਜ਼ਰੂਰੀ ਹੋ ਸਕਦਾ ਹੈ।

ਤੋਹਫ਼ਾ ਜਿਸ ਦਾ ਦੇਣਾ ਜਾਰੀ ਰਹਿੰਦਾ ਹੈ…

ਤੁਹਾਡਾ ਪਰਿਵਾਰਕ ਮਕਾਨ ਜਾਂ ਪਰਿਵਾਰਕ ਕਾਰੋਬਾਰ ਦੋ ਅਜਿਹੀਆਂ ਸੰਪਤੀਆਂ ਹਨ, ਜਿਨ੍ਹਾਂ ਨੂੰ ਵਸੀਅਤ ਵਿੱਚ ਕਿਸੇ ਖ਼ਲਾਅ ’ਚ ਨਹੀਂ ਛੱਡਣਾ ਚਾਹੀਦਾ। ਇਨ੍ਹਾਂ ਸੰਪਤੀਆਂ ਨਾਲ ਅਧਿਕਾਰ ਅਤੇ ਜ਼ਿੰਮੇਵਾਰੀਆਂ ਦੋਵੇਂ ਹੀ ਜੁੜੇ ਹੁੰਦੇ ਹਨ ਅਤੇ ਉਨ੍ਹਾਂ ਦੀ ਸਮਾਨ ਵੰਡ ਘੱਟ ਹੀ ਵਾਜਬ ਹੋਵੇਗੀ। ਇਸੇ ਲਈ, ਇਨ੍ਹਾਂ ਵਿਸ਼ੇਸ਼ ਸੰਪਤੀਆਂ ਦਾ ਉਤਰ-ਅਧਿਕਾਰ ਪਹਿਲੇ ਵਰਗੇ ਵਿੱਚ ਆਉਂਦਾ ਹੈ ਅਤੇ ਇਹ ਦੂਜੇ ਤੇ ਤੀਜੇ ਵਰਗ ਵਿੱਚ ਵੀ ਆ ਸਕਦਾ ਹੈ।

ਮਿਲਖ (ਐਸਟੇਟ) ਨਾਲ ਜੁੜੀਆਂ ਬਹੁਤੀਆਂ ਮੁਕੱਦਮੇਬਾਜ਼ੀਆਂ ਵਿੱਚ ਪਰਿਵਾਰਕ ਮਕਾਨ ਦੇ ਉਤਰ-ਅਧਿਕਾਰ ਨਾਲ ਸਬੰਧਤ ਮਾਮਲੇ ਸਭ ਤੋਂ ਵੱਧ ਵਿਖਾਈ ਦਿੰਦੇ ਹਨ। ਇਸ ਦਾ ਵੱਡਾ ਕਾਰਣ ਇਹੋ ਹੁੰਦਾ ਹੈ ਕਿ ਸਾਰੀਆਂ ਸਬੰਧਤ ਧਿਰਾਂ ਨਾਲ ਪਹਿਲਾਂ ਸਾਰੇ ਵਿਕਲਪਾਂ ਬਾਰੇ ਹਕੀਕੀ ਤਰੀਕੇ ਗੱਲਬਾਤ ਹੀ ਨਹੀਂ ਕੀਤੀ ਜਾਂਦੀ। ਤੁਹਾਨੂੰ ਘੱਟੋ-ਘੱਟ ਇਨ੍ਹਾਂ ਪ੍ਰਸ਼ਨਾਂ ਦੇ ਜੁਆਬ ਤਾਂ ਜ਼ਰੂਰ ਲੱਭਣੇ ਚਾਹੀਦੇ ਹਨ:

  • ਕੀ ਕਿਸੇ ਜਾਂ ਸਾਰੇ ਬੱਚਿਆਂ ਦੀ ਉਹ ਮਕਾਨ ਰੱਖਣ ਵਿੱਚ ਦਿਲਚਸਪੀ ਹੈ?
  • ਕੀ ਕਿਸੇ ਜਾਂ ਸਾਰੇ ਬੱਚਿਆਂ ਵਿੱਚ ਉਸ ਮਕਾਨ ਦੀ ਵਿਰਸੇ ਵਿੱਚ ਮਿਲਣ ਵਾਲੀ ਮਾਲਕੀ ਦੀਆਂ ਲਾਗਤਾਂ ਤੇ ਹੋਰ ਜ਼ਿੰਮੇਵਾਰੀਆਂ ਝੱਲਣ ਦਾ ਦਮ ਹੈ?
  • ਕੀ ਸਹਿ-ਮਾਲਕੀ ਸੱਚਮੁਚ ਹਕੀਕੀ ਹੈ?
    • ਇਸ ਸਮੀਕਰਣ ਵਿੱਚ ਪੁੱਤਰਾਂ ਅਤੇ ਨੂੰਹਾਂ ਨੂੰ ਨਾ ਭੁੱਲੋ। ਪਰਿਵਾਰਕ ਕਾਰੋਬਾਰ ਦੇ ਉਤਰ-ਅਧਿਕਾਰ ਦੇ ਮਾਮਲੇ ਵਿੱਚ ਵੀ ਇਸ ਗੱਲ ਦਾ ਖ਼ਿਆਲ ਰੱਖਣਾ ਜ਼ਰੂਰੀ ਹੁੰਦਾ ਹੈ, ਜਿੱਥੇ ਦਾਅਵੇ ਕੁੱਝ ਵਧੇਰੇ ਉਚੇ ਹੋਣ ਦੀ ਸੰਭਾਵਨਾ ਹੁੰਦੀ ਹੈ।
    • ਇੱਕ ਸੱਚੀ ਵਿਵਹਾਰਕ ਉਤਰ-ਅਧਿਕਾਰ ਯੋਜਨਾ ਉਲੀਕਣ ਦਾ ਇੱਕੋ-ਇੱਕ ਰਾਹ ਇਹੋ ਹੁੰਦਾ ਹੈ ਕਿ ਇਸ ਯੋਜਨਾ ਵਿੰਚ ਪਰਿਵਾਰ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਔਖੇ ਪ੍ਰਸ਼ਨ ਪੁੱਛੇ ਜਾਣ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਕਿਸੇ ਬੱਚੇ ਨੂੰ ਮਕਾਨ ਦਾ ਕਬਜ਼ਾ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਵੀ ਹੋ ਸਕਦੀ; ਹੋ ਸਕਦਾ ਹੈ ਕਿ ਉਹ ਮਕਾਨ ਨੂੰ ਤਾਂ ਪਿਆਰ ਕਰਦਾ ਹੋਵੇ ਪਰ ਇਹ ਵੀ ਪ੍ਰਵਾਨ ਕਰਦਾ ਹੋਵੇ ਕਿ ਉਹ ਉਸ ਦੀਆਂ ਵਿੱਤੀ ਜ਼ਿੰਮੇਵਾਰੀਆਂ ਨਾਲ ਨਿਪਟਣ ਦੇ ਅਯੋਗ ਹੈ; ਜਾਂ ਮਕਾਨ ਨੂੰ ਪਿਆਰ ਤਾਂ ਕਰਦਾ ਹੈ ਪਰ ਕਿਸੇ ਹੋਰ ਨਾਲ ਸਾਂਝੀ ਮਾਲਕੀ ਬਾਰੇ ਸੋਚ ਨਹੀਂ ਸਕਦਾ।
    • ਹਕੀਕੀ ਤਰੀਕੇ, ਆਪਣੇ ਬੱਚਿਆਂ ਦੀ ਦਿਲਚਸਪੀ ਤੇ ਯੋਗਤਾ ਬਾਰੇ ਖੋਜ ਕਰੋ ਕਿ ਕੀ ਉਹ ਪਰਿਵਾਰਕ ਕਾਰੋਬਾਰ ਨੂੰ ਚਲਾ ਸਕਦੇ ਹਨ।

ਵੱਡੇ ਦਿਨ ਲਈ ਯੋਜਨਾਬੰਦੀ

ਇੱਕ ਹੋਰ ਸਥਿਤੀ, ਜਿੱਥੇ ਤੁਸੀਂ ਆਪਣੇ ਐਸਟੇਟ ਯੋਜਨਾ ਬਾਰੇ ਆਪਣੇ ਬਾਲਗ਼ ਬੱਚਿਆਂ ਨਾਲ ਗੱਲਬਾਤ ਕਰਨੀ ਚਾਹ ਸਕਦੇ ਹੋ, ਜਦੋਂ ਬੇਸ਼ੁਮਾਰ ਦੌਲਤ ਦਾ ਮਾਮਲਾ ਹੋਵੇ।

  • ਤੁਸੀਂ ਦੌਲਤ ਇਕੱਠੀ ਕਰਨ ਅਤੇ ਆਪਣੀ ਮਿਲਖ (ਐਸਟੇਟ) ਦੀ ਵਿਵਸਥਾ ਸੰਭਾਲਣੀ ਸਿੱਖਣ ਵਿੱਚ ਆਪਣਾ ਪੂਰਾ ਜੀਵਨ ਬਤੀਤ ਕਰ ਦਿੱਤਾ। ਅਗਲੀ ਪੀੜ੍ਹੀ ਨੂੰ ਉਸ ਦਾ ਤਬਾਦਲਾ (ਟ੍ਰਾਂਸਫ਼ਰ) ਅੰਨ੍ਹਿਆਂ ਵਾਂਗ ਦੇਣਾ ਕੋਈ ਸਿਆਣਾ ਫ਼ੈਸਲਾ ਨਹੀਂ ਹੋ ਸਕਦਾ। ਇੱਕ ਨਿਸ਼ਚਤ ਆਮਦਨ ਪ੍ਰਦਾਨ ਲਈ ਇੱਕ ਟਰੱਸਟ ਕਾਇਮ ਕੀਤਾ ਜਾ ਸਕਦਾ ਹੈ ਜੋ ਪੂੰਜੀ ਦੀ ਵੰਡ ਸਮਾਨ ਤਰੀਕੇ ਕਰਦਾ ਰਹੇ ਅਤੇ ਲਾਭਪਾਤਰੀਆਂ ਦੀ ਦੌਲਤ ਵਿੱਚ ਵਾਧਾ ਹੁੰਦਾ ਰਹੇ।
  • ਐਸਟੇਟ ਉਤੇ ਨਿਰਭਰ ਕਰਦਿਆਂ, ਵਾਧੂ ਤਿਆਰੀ ਵੀ ਕੀਤੀ ਜਾ ਸਕਦੀ ਹੈ। ਅਜਿਹਾ ਅਸਲ ਰਕਮ ਕਿਸੇ ਨੂੰ ਦੱਸੇ ਬਗ਼ੈਰ ਕੀਤਾ ਜਾ ਸਕਦਾ ਹੈ ਅਤੇ ਅਕਸਰ ਅਜਿਹਾ ਕੀਤਾ ਵੀ ਜਾਣਾ ਚਾਹੀਦਾ ਹੈ।
  • ਤੁਹਾਡੇ ਬੱਚਿਆਂ ਦੀ ਸਿੱਖਿਆ ਦਾ ਪੱਧਰ ਭਾਵੇਂ ਕਿਹੋ ਜਿਹਾ ਵੀ ਹੋਵੇ ਜਾਂ ਉਨ੍ਹਾਂ ਨੂੰ ਦੁਨਿਆਵੀ ਗਿਆਨ ਕਿੰਨਾ ਵੀ ਹੋਵੇ, ਉਨ੍ਹਾਂ ਨੂੰ ਪੇਸ਼ੇਵਰਾਨਾ ਸਲਾਹਕਾਰਾਂ ਨਾਲ ਨਿਪਟਣ ਦਾ ਤਜਰਬਾ ਘੱਟ ਹੋ ਸਕਦਾ ਹੈ। ਇਸੇ ਲਈ ਹੁਣੇ ਹੀ ਇਸ ਸਭ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾ ਦੇਣੀ ਵਧੀਆ ਰਹਿੰਦੀ ਹੈ।
  • ਅਜਿਹੇ ਮੁੱਦਿਆਂ ਨਾਲ ਸਿੱਝਣ ਲਈ ਗ਼ੈਰ-ਰਸਮੀ ਪਰਿਵਾਰਕ ਮੀਟਿੰਗਾਂ ਸਭ ਤੋਂ ਵਾਜਬ ਮੰਚ ਹੋ ਸਕਦੀਆਂ ਹਨ।
  • ਮੁੱਦਿਆਂ ਅਤੇ ਪ੍ਰਸਾਰਿਤ ਪਰਿਵਾਰਕ ਨੈਤਿਕ-ਸ਼ਕਤੀ ਉਤੇ ਨਿਰਭਰ ਕਰਦਿਆਂ, ਮੀਟਿੰਗ ਜ਼ਰੂਰੀ ਹੋ ਸਕਦੀਆਂ ਹਨ।
  • ਆਪਣੇ ਬੱਚਿਆਂ ਨੂੰ ਵਿਸ਼ੇਸ਼ ਸਾਲਾਨਾ ਜਾਂ ਛਮਾਹੀ ਸਲਾਹਕਾਰ ਮੀਟਿੰਗਾਂ ਵਿੱਚ ਮਹਿਮਾਨਾਂ ਵਜੋਂ ਸ਼ਾਮਲ ਕਰਨ ਨਾਲ ਗਿਆਨ ਜਾਂ ਪਰਪੱਕਤਾ (ਮੈਚਿਓਰਿਟੀ) ਦੇ ਅੰਤਰਾਲਾਂ ਨਾਲ ਸਫ਼ਲਤਾਪੂਰਬਕ ਨਿਪਟਿਆ ਜਾ ਸਕਦਾ ਹੈ। ਇਸ ਦੇ ਏਜੰਡੇ ਵਿੱਚ ਉਤਰ-ਅਧਿਕਾਰੀਆਂ ਦੇ ਲਾਹੇ ਲਈ ਉਨ੍ਹਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਹੋਣਾ ਚਾਹੀਦਾ ਹੈ।
  • ਇੱਕ ਪ੍ਰਭਾਵਸ਼ਾਲੀ ਐਸਟੇਟ ਯੋਜਨਾ ਵਿੱਚ ਤੁਹਾਡੇ ਨਿਸ਼ਾਨੇ ਅਤੇ ਇੱਛਾਵਾਂ ਪ੍ਰਤੀਬਿੰਬਤ ਹੋਣੀਆਂ ਚਾਹੀਦੀਆਂ ਹਨ, ਪਰ ਜੇ ਇਨ੍ਹਾਂ ਗੱਲਾਂ ਦਾ ਖ਼ਿਆਲ ਨਹੀਂ ਰੱਖਿਆ ਗਿਆ, ਤਾਂ ਸੰਭਾਵੀ ਉਤਰ-ਅਧਿਕਾਰੀਆਂ ਨੂੰ ਉਨ੍ਹਾਂ ਨਿਸ਼ਾਨਿਆਂ ਤੇ ਇੱਛਾਵਾਂ ਨੂੰ ਸਮਝਣਾ ਅਤੇ ਪ੍ਰਵਾਨ ਕਰਨਾ ਚਾਹੀਦਾ ਹੈ।

ਸੰਚਾਰ ਦੇ ਖੁੱਲ੍ਹਦੇ ਰਾਹ

ਅੰਤ ’ਚ, ਤੁਹਾਨੂੰ ਆਪਣੀ ਐਸਟੇਟ ਯੋਜਨਾ ਆਪਣੇ ਬੱਚਿਆਂ ਦੇ ਪਰਿਪੇਖ ਤੋਂ ਵਿਚਾਰਨੀ ਚਾਹੀਦੀ ਹੈ। ਜਿੱਥੇ ਤੁਹਾਨੂੰ ਵਾਧੂ ਮਦਦ ਜਾਂ ਵਿਆਖਿਆ ਲਾਹੇਵੰਦ ਲਗਦੀ ਹੈ, ਗੱਲਬਾਤ ਅਰੰਭ ਕਰਨ ਦੇ ਵਧੀਆ ਤਰੀਕੇ ਲਈ ਯੋਜਨਾਬੰਦੀ ਅਰੰਭ ਕਰ ਦਿਓ।

ਈਲੇਨ ਬਲੇਡਜ਼