ਵਿਦੇਸ਼ ’ਚ ਧਨ ਨਿਵੇਸ਼ ਕਰਨ ਦੀਆਂ ਟੈਕਸ ਗੁੰਝਲਾਂ

By ਜਸਟਿਨ ਬੈਂਡਰ ਅਤੇ ਡੈਨ ਬੋਰਤੋਲੋਤੀ | July 4, 2015 | Last updated on July 4, 2015
1 min read

ਤੁਸੀਂ ਅਮਰੀਕਾ ਤੇ ਹੋਰ ਕੌਮਾਂਤਰੀ ਸਟਾੱਕਸ ਰਾਹੀਂ ਕਿਸੇ ਵੀ ਪੋਰਟਫ਼ੋਲੀਓ ਨੂੰ ਵਿਭਿੰਨਤਾ ਪ੍ਰਦਾਨ ਕਰ ਕੇ ਅਥਾਹ ਲਾਭ ਹਾਸਲ ਕਰ ਸਕਦੇ ਹੋ। ਪਰ ਉਹ ਲਾਭ ਲੈਣ ਲਈ ਵੀ ਇੱਕ ਲਾਗਤ ਅਦਾ ਕਰਨੀ ਪੈਂਦੀ ਹੈ: ’ਵਿਦਹੋਲਡਿੰਗ‘ ਵਿਦੇਸ਼ੀ ਟੈਕਸ ਉਤੇ।

ਬਹੁਤੇ ਦੇਸ਼ ਆਪਣੇ ਟੈਕਸ ਡਿਵੀਡੈਂਡਜ਼ ਵਿਦੇਸ਼ੀ ਨਿਵੇਸ਼ਕਾਂ ਨੂੰ ਅਦਾ ਕਰਦੇ ਹਨ: ਉਦਾਹਰਣ ਵਜੋਂ ਅਮਰੀਕੀ ਸਰਕਾਰ ਕੈਨੇਡੀਅਨਾਂ ਨੂੰ ਅਦਾ ਕੀਤੇ ਜਾਣ ਵਾਲੇ ਡਿਵੀਡੈਂਡਜ਼ ਉਤੇ 15 ਫ਼ੀ ਸਦੀ ਟੈਕਸ (ਲੇਵੀ) ਲਾਉਂਦੀ ਹੈ। ਡਿਵੀਡੈਂਡਜ਼ ਅਦਾ ਕੀਤੇ ਜਾਣ ਤੋਂ ਪਹਿਲਾਂ ਇਹ ਵਿਦਹੋਲਡਿੰਗ ਟੈਕਸ ਲਾਏ ਜਾਂਦੇ ਹਨ, ਅਤੇ ਉਨ੍ਹਾਂ ਵੱਲ ਅਕਸਰ ਕੋਈ ਧਿਆਨ ਹੀ ਨਹੀਂ ਦਿੰਦਾ।

ਕੈਨੇਡੀਅਨਾਂ ਨੂੰ ਅਦਾ ਕੀਤੇ ਅਮਰੀਕੀ ਡਿਵੀਡੈਂਡਜ਼ ਉਤੇ ਵਿਦਹੋਲਡਿੰਗ ਟੈਕਸ ਉਂਝ ਤਕਨੀਕੀ ਤੌਰ ਉਤੇ ਤਾਂ 30 ਫ਼ੀ ਸਦੀ ਹੁੰਦੇ ਹਨ, ਪਰ ਜੇ ਮੁਵੱਕਿਲ ਆਈ.ਆਰ.ਐਸ. ਦਾ ਡਬਲਿਊ-8ਬੀਈਐਨ ਫ਼ਾਰਮ ਭਰਦੇ ਹਨ, ਤਾਂ ਇਹ ਘਟਾ ਕੇ 15 ਫ਼ੀ ਸਦੀ ਕੀਤੇ ਜਾ ਸਕਦੇ ਹਨ।

‘ਵਿਦਹੋਲਡਿੰਗ ਵਿਦੇਸ਼ੀ ਟੈਕਸ’ ਦੀ ਅਦਾਇਗੀਯੋਗ ਰਕਮ ਦੋ ਤੱਤਾਂ ਉਤੇ ਨਿਰਭਰ ਕਰਦੀ ਹੈ। ਪਹਿਲਾ ਹੈ ਈ.ਟੀ.ਐਫ਼. ਦਾ ਢਾਂਚਾ ਜਾਂ ਮਿਊਚੁਅਲ ਫ਼ੰਡ, ਜਿਨ੍ਹਾਂ ਦਾ ਸਬੰਧ ਸਟਾੱਕਸ ਨਾਲ ਹੁੰਦਾ ਹੈ। ਇਸ ਦੇ ਤਿੰਨ ਆਮ ਰਾਹ ਹਨ

ਕੈਨੇਡੀਅਨ ਸੂਚਕ ਅੰਕ ਦੇ ਨਿਵੇਸ਼ਕ ਅਮਰੀਕੀ ਅਤੇ ਕੌਮਾਂਤਰੀ ਸਟਾੱਕਸ ਤੱਕ ਪਹੁੰਚ ਕਰ ਸਕਦੇ ਹਨ:

  • ਅਮਰੀਕਾ ਦੁਆਰਾ ਸੂਚੀਬੱਧ ਈ.ਟੀ.ਐਫ਼. ਰਾਹੀਂ;
  • ਕੈਨੈਡਾ ਦੁਆਰਾ ਸੂਚੀਬੱਧ ਈ.ਟੀ.ਐਫ਼. ਰਾਹੀਂ, ਜਿਸ ਵਿੱਚ ਅਮਰੀਕੀ ਸੂਚੀਬੱਧ ਈ.ਟੀ.ਐਫ਼. ਮੌਜੂਦ ਹੁੰਦਾ ਹੈ; ਜਾਂ
  • ਕੈਨੇਡਾ ਦੁਅਰਾ ਸੂਚੀਬੱਧ ਈ.ਟੀ.ਐਫ਼. ਜਾਂ ਮਿਊਚੁਅਲ ਫ਼ੰਡ ਰਾਹੀਂ ਜੋ ਸਿੱਧਾ ਸਟਾੱਕਸ ਨਾਲ ਸਬੰਧਤ ਹੈ।

ਸਾਰੇ ਮਾਮਲਿਆਂ ਵਿੱਚ, ਜਿਹੜੇ ਦੇਸ਼ਾਂ ਦੇ ਸਟਾੱਕਸ ਹਨ, ਉਨ੍ਹਾਂ ਦੇਸ਼ਾਂ ਵੱਲੋਂ ਤੁਹਾਡੇ ਉਤੇ ਵਿਦਹੋਲਡਿੰਗ ਟੈਕਸ ਲਾਏ ਜਾਣ ਦੀ ਸੰਭਾਵਨਾ ਹੁੰਦੀ ਹੈ, ਚਾਹੇ ਉਹ ਅਮਰੀਕਾ ਹੋਵੇ ਅਤੇ ਚਾਹੇ ਉਤਰੀ ਅਮਰੀਕਾ ਤੋਂ ਬਾਹਰ ਦੇ ਵਿਕਸਤ ਬਾਜ਼ਾਰ (ਪੱਛਮੀ ਯੂਰੋਪ, ਜਾਪਾਨ, ਆਸਟਰੇਲੀਆ) ਹੋਣ ਤੇ ਚਾਹੇ ਉਭਰਦੇ ਬਾਜ਼ਾਰ (ਚੀਨ, ਬ੍ਰਾਜ਼ੀਲ, ਤਾਇਵਾਨ)। ਅਸੀਂ ਇਸ ਨੂੰ ਪਹਿਲੇ ਪੱਧਰ ਦਾ ‘ਵਿਦਹੋਲਡਿੰਗ’ ਟੈਕਸ ਕਹਿੰਦੇ ਹਾਂ।

ਜਦੋਂ ਤੁਸੀਂ ਅਮਰੀਕੀ ਸੂਚੀਬੱਧ ਈ.ਟੀ.ਐਫ਼. ਯੁਕਤ ਕੈਨੇਡਾ ਦੇ ਸੂਚੀਬੱਧ ਈ.ਟੀ.ਐਫ਼. ਰਾਹੀਂ ਅਸਿੱਧੇ ਤੌਰ ਉਤੇ ਕੌਮਾਂਤਰੀ ਸਟਾੱਕਸ ਲੈਂਦੇ ਹੋ, ਤਦ ਵੀ ਤੁਹਾਨੂੰ ਦੂਜੇ ਪੱਧਰ ਦੇ ਵਿਦਹੋਲਡਿੰਗ ਟੈਕਸ ਅਦਾ ਕਰਨੇ ਪੈ ਸਕਦੇ ਹਨ। ਇਹ ਅਮਰੀਕੀ ਸਰਕਾਰ ਵੱਲੋਂ ਲਾਇਆ ਜਾਣ ਵਾਲਾ ਵਾਧੂ 15 ਫ਼ੀ ਸਦੀ ਵਿਦਹੈਲਡ ਹੁੰਦਾ ਹੈ, ਜੋ ਕੈਨੇਡੀਅਨ ਨਿਵੇਸ਼ਕਾਂ ਨੂੰ ਅਮਰੀਕੀ ਸੂਚੀਬੱਧ ਈ.ਟੀ.ਐਫ਼. ਅਦਾ ਕਰਨ ਤੋਂ ਪਹਿਲਾਂ ਦੇਣਾ ਪੈਂਦਾ ਹੈ।

ਕਿਸੇ ਹੋਰ ਦੇਸ਼ (ਅਮਰੀਕਾ ਸਮੇਤ) ਤੋਂ ਜਦੋਂ ਕੈਨੇਡਾ ਲਈ ਸਿੱਧੀ ਉਡਾਣ ਫੜਦੇ ਹੋ, ਤਾਂ ਤੁਸੀਂ ਪਹਿਲੇ ਪੱਧਰ ਦਾ ਵਿਦੇਸ਼ੀ ਵਿਦਹੋਲਡਿੰਗ ਟੈਕਸ ਅਦਾ ਕਰਦੇ ਹੋ, ਇਸ ਨੂੰ ਰਵਾਨਗੀ ਟੈਕਸ ਸਮਝੋ। ਦੂਜੇ ਪੱਧਰ ਦਾ ਟੈਕਸ, ਦੂਜੇ ਰਵਾਨਗੀ ਟੈਕਸ ਵਾਂਗ ਹੈ, ਜਿਹੜਾ ਤੁਸੀਂ ਉਦੋਂ ਅਦਾ ਕਰਦੇ ਹੋ ਜਦੋਂ ਤੁਸੀਂ ਕੈਨੇਡਾ ਜਾਣ ਵਾਲੀ ਕਿਸੇ ਹੋਰ ਕੌਮਾਂਤਰੀ ਉਡਾਣ ਰਾਹੀਂ ਯਾਤਰਾ ਕਰ ਰਹੇ ਹੁੰਦੇ ਹੋ ਅਤੇ ਉਹ ਕੁੱਝ ਚਿਰ ਲਈ ਅਮਰੀਕਾ ਰੁਕਦੀ ਹੈ।

ਦੂਜਾ ਮੁੱਖ ਤੱਤ, ਖਾਤੇ ਦੀ ਉਹ ਕਿਸਮ ਹੁੰਦੀ ਹੈ ਜਿਸ ਦੀ ਵਰਤੋਂ ਈ.ਟੀ.ਐਫ਼. ਜਾਂ ਮਿਊਚੁਅਲ ਫ਼ੰਡ ਲਈ ਵਰਤੀ ਜਾਂਦੀ ਹੈ।

ਖਾਤਿਆਂ ਦੇ ਵਿਭਿੰਨ ਪ੍ਰਕਾਰ – ਆਰ.ਆਰ.ਐਸ.ਪੀਜ਼, ਨਿਜੀ ਟੈਕਸ ਯੋਗ ਖਾਤੇ, ਕਾਰਪੋਰੇਟ ਖਾਤੇ ਅਤੇ ਟੀ.ਐਫ਼.ਐਸ.ਏਜ਼ – ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਵਿਦੇਸ਼ੀ ਵਿਦਹੋਲਡਿੰਗ ਟੈਕਸਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ:

  • ਜਦੋਂ ਅਮਰੀਕੀ ਸੂਚੀਬੱਧ ਈ.ਟੀ.ਐਫ਼. ਸਿੱਧੇ ਇੱਕ ਆਰ.ਆਰ.ਐਸ.ਪੀ. (ਜਾਂ ਕੋਈ ਹੋਰ ਰਜਿਸਟਰਡ ਰਿਟਾਇਰਮੈਂਟ ਖਾਤਾ, ਜਿਵੇਂ ਕਿ ਆਰ.ਆਰ.ਆਈ.ਐਫ਼. ਜਾਂ ਇੱਕ ਲਾੱਕਡ-ਇਨ ਆਰ.ਆਰ.ਐਸ.ਪੀ.) ਵਿੱਚ ਲਏ ਜਾਂਦੇ ਹਨ, ਤਾਂ ਤੁਹਾਨੂੰ ਅਮਰੀਕਾ ਦੇ ਵਿਦਹੋਲਡਿੰਗ ਟੈਕਸ ਤੋਂ ਛੋਟ ਮਿਲ ਜਾਂਦੀ ਹੈ (ਪਰ ਦੁਨੀਆਂ ਦੇ ਕਿਸੇ ਹੋਰ ਦੇਸ਼ ਦੇ ਟੈਕਸ ਤੋਂ ਨਹੀਂ)।
  • ਇਹ ਛੋਟ ਟੀ.ਐਫ਼.ਐਸ.ਏਜ਼ ਜਾਂ ਆਰ.ਈ.ਐਸ.ਪੀਜ਼ ਉਤੇ ਲਾਗੂ ਨਹੀਂ ਹੁੰਦੀ।
  • ਜੇ ਤੁਸੀਂ ਕਿਸੇ ਨਿਜੀ ਟੈਕਸਯੋਗ ਖਾਤੇ ਵਿੱਚ ਵਿਦੇਸ਼ੀ ਇਕਵਿਟੀਜ਼ ਲੈਂਦੇ ਹੋ, ਤਾਂ ਉਨ੍ਹਾਂ ਨੂੰ ਇੱਕ ਸਾਲਾਨਾ ਟੀ3 ਜਾਂ ਟੀ5 ਸਲਿੱਪ ਪ੍ਰਾਪਤ ਹੋਵੇਗੀ, ਜੋ ਇਹ ਦਰਸਾਏਗੀ ਕਿ ਵਿਦੇਸ਼ੀ ਟੈਕਸ ਵਜੋਂ ਕਿੰਨੀ ਰਕਮ ਅਦਾ ਕੀਤੀ ਗਈ ਹੈ। ਇਹ ਰਕਮ ਆਮ ਤੌਰ ਉਤੇ ਤੁਹਾਡੇ ਮੁਨਾਫ਼ੇ ਦੇ ‘ਲਾਈਨ 405’ ਉਤੇ ਵਿਦੇਸ਼ੀ ਟੈਕਸ ਕ੍ਰੈਡਿਟ ਦਾ ਦਾਅਵਾ ਕਰ ਕੇ ਵਸੂਲ ਕੀਤੀ ਜਾਂਦੀ ਹੈ। (ਕਿਸੇ ਰਜਿਸਟਰਡ ਖਾਤੇ ਵਿੱਚ ਪ੍ਰਾਪਤ ਕੀਤੇ ਡਿਵੀਡੈਂਡਜ਼ ਲਈ ਕੋਈ ਟੈਕਸ ਸਲਿੱਪਸ ਜਾਰੀ ਨਹੀਂ ਕੀਤੀਆਂ ਜਾਂਦੀਆਂ, ਸਹੇੜੇ ਹੋਏ ਕੋਈ ਵੀ ਵਿਦੇਸ਼ੀ ਵਿਦਹੋਲਡਿੰਗ ਟੈਕਸ ਵਾਪਸੀਯੋਗ ਨਹੀਂ ਹੁੰਦੇ)।

ਟੈਕਸਯੋਗ ਨਿਜੀ ਖਾਤਿਆਂ ’ਚ ਰੱਖਣ ਦੇ ਮੁਕਾਬਲੇ, ਟੈਕਸਯੋਗ ਕਾਰਪੋਰੇਟ ਖਾਤਿਆਂ ਵਿੱਚ ਕੋਈ ਵਿਦੇਸ਼ੀ ਇਕਵਿਟੀਜ਼ ਰੱਖਣਾ ਆਮ ਤੌਰ ਉਤੇ ਘੱਟ ਟੈਕਸ-ਕਾਰਜਕੁਸ਼ਲ ਹੁੰਦਾ ਹੈ।

ਜਸਟਿਨ ਬੈਂਡਰ ਅਤੇ ਡੈਨ ਬੋਰਤੋਲੋਤੀ