ਵਿਸ਼ਵ-ਪੱਧਰੀ ਨਿਵੇਸ਼ ਬਾਰੇ ਪ੍ਰਸ਼ਨ ਅਤੇ ਉਤਰ

By ਸਟਾਫ਼ | July 4, 2015 | Last updated on July 4, 2015
1 min read

ਜਦੋਂ ਤੁਸੀਂ ਆਪਣੀਆਂ ਰਕਮਾਂ ਨੂੰ ਕੈਨੇਡਾ ਦੀਆਂ ਸਰਹੱਦਾਂ ਤੋਂ ਬਾਹਰ ਕਿਤੇ ਨਿਵੇਸ਼ ਕਰਨ ਬਾਰੇ ਵਿਚਾਰ ਕਰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਕੁੱਝ ਮੁੱਖ ਪ੍ਰਸ਼ਨਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਕੀ ‘ਹੋਮ ਬਾਇਸ’ (ਕੇਵਲ ਦੇਸ਼ ਵਿੱਚ ਹੀ ਧਨ ਲਾਉਣਾ) ਇੱਕ ਵਧੀਆ ਗੱਲ ਹੈ?

ਜੇ ‘ਹੋਮ ਬਾਇਸ’ ਦਾ ਮਤਲਬ ਹੈ 100 ਫ਼ੀ ਸਦੀ ਕੈਨੇਡਾ ਵਿੱਚ ਹੀ ਆਪਣਾ ਪੋਰਟਫ਼ੋਲੀਓ ਰੱਖਣਾ, ਤਾਂ ਇਹ ਗ਼ਲਤ ਵੀ ਹੋ ਸਕਦਾ ਹੈ। ਤੁਹਾਡਾ ਇਕਵਿਟੀ ਪੋਰਟਫ਼ੋਲੀਓ ਵਿਸ਼ਵ ਪੱਧਰੀ ਵਿਭਿੰਨਤਾ ਵਾਲਾ ਹੋਣਾ ਚਾਹੀਦਾ ਹੈ ਪਰ ਹਾਂ, ਕੈਨੇਡੀਅਨ ਸਟਾੱਕਸ ਵੱਧ ਗਿਣਤੀ ’ਚ ਹੋ ਸਕਦੇ ਹਨ, ਪਰ ਉਨ੍ਹਾਂ ਵਿੱਚ ਅਮਰੀਕਾ, ਯੂਰੋਪ ਤੇ ਜਾਪਾਨ ਜਿਹੇ ਕੁੱਝ ਵਿਸ਼ਵ ਪੱਧਰੀ ਸਟਾੱਕਸ ਵੀ ਹੋਣੇ ਚਾਹੀਦੇ ਹਨ। ਤੁਸੀਂ ਏਸ਼ੀਆ, ਪੂਰਬੀ ਯੂਰੋਪ, ਅਫ਼ਰੀਕਾ, ਮੱਧ-ਪੂਰਬ ਅਤੇ ਲਾਤੀਨੀ ਅਮਰੀਕਾ ਵਿੱਚ ਉਭਰ ਰਹੇ ਬਾਜ਼ਾਰਾਂ ਬਾਰੇ ਵੀ ਵਿਚਾਰ ਕਰਨਾ ਚਾਹ ਸਕਦੇ ਹੋ।

ਜਿਹੜੇ ਨਿਵੇਸ਼ਕ ਮਜ਼ਬੂਤ ‘ਹੋਮ ਬਾਇਸ’ ਦਰਸਾਉਂਦੇ ਹਨ, ਕੀ ਉਹ ਅਸਲ ਵਿੱਚ ਬਹੁਤ ਕੁੱਝ ਖੁੰਝਾ ਜਾਂ ਗੁਆ ਨਹੀਂ ਰਹੇ?

ਇੱਕ ਪੋਰਟਫ਼ੋਲੀਓ ਵਿੱਚ ਵਿਭਿੰਨਤਾ ਲਿਆਉਣ ਤੇ ਵਿਕਾਸ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਕੈਨੇਡੀਅਨ ਬਾਜ਼ਾਰ ਵਿੱਚ ਮੁਕਾਬਲਤਨ ਘੱਟ ਵਿਭਿੰਨਤਾ ਹੈ, ਕਿਉਂਕਿ ਇੱਥੇ ਚੁਣਨ ਲਈ ਬਹੁਤ ਘੱਟ ਸਟਾੱਕ ਇਸ਼ੂਜ਼ ਹਨ ਅਤੇ ਜਿਹੜੇ ਵਿਸ਼ਾਲ ਉਚੇਰੀ ਸੀਮਾ ਵਾਲੇ ਸਟਾੱਕ ਵਿਕਲਪ ਮੌਜੂਦ ਹਨ, ਉਹ ਕੇਵਲ ਕੁੱਝ ਹੀ ਉਦਯੋਗਾਂ ਤੱਕ ਸੀਮਤ ਹਨ।

ਕੈਨੇਡਾ ਕੋਲ ਬਹੁਤ ਜ਼ਿਆਦਾ ਮਹਾਨ ਤਕਨਾਲੋਜੀ ਨਹੀਂ ਹੈ ਅਤੇ ਨਾ ਹੀ ਕੋਈ ਹੈਲਥਕੇਅਰ (ਸਿਹਤ-ਸੰਭਾਲ) ਕੰਪਨੀਆਂ ਹੀ ਹਨ, ਅਤੇ ਜਦ ਕਿ ਸਾਡੇ ਬੈਂਕਿੰਗ ਸਟਾੱਕਸ ਜ਼ਰੂਰ ਮਜ਼ਬੂਤ ਹਨ, ਸਾਡੇ ਵਿੱਤੀ ਸੇਵਾਵਾਂ ਦੇ ਕਾਰੋਬਾਰਾਂ ਵਿੱਚ ਵਿਭਿੰਨਤਾ ਦੀ ਘਾਟ ਹੈ। ਇੱਥੇ ਬਹੁਤ ਸਾਰੀਆਂ ਵਧੀਆ ਕੰਪਨੀਆਂ ਮੌਜੂਦ ਹਨ, ਪਰ ਵਿਸ਼ਵ ਪੱਧਰ ਉਤੇ ਹੋਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਉਪਲਬਧ ਹਨ ਪਰ ਜੇ ਤੁਸੀਂ ਕੇਵਲ ਕੈਨੇਡਾ ਵਿੱਚ ਹੀ ਆਪਣਾ ਸਰਮਾਇਆ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਤੱਕ ਪਹੁੰਚ ਕਰ ਹੀ ਨਹੀਂ ਸਕਦੇ।

ਕੀ ਦੇਸ਼ ਦੀਆਂ ਕੰਪਨੀਆਂ, ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ, ਵਿੱਚ ਧਨ ਲਾਉਣ ਤੇ ਆਸਾਨੀ ਨਾਲ ਪਹੁੰਚ ਹੀ ਲਾਜ਼ਮੀ ਤੌਰ ਉਤੇ ਚੁਸਤ ਨਿਵੇਸ਼ (ਸਮਾਰਟ ਇਨਵੈਸਟਿੰਗ) ਹੈ?

ਕੁੱਝ ਵਾਰ ਤਾਂ ਉਥੇ ਨਿਵੇਸ਼ ਕਰਨਾ ਚੁਸਤ ਗਤੀਵਿਧੀ ਹੁੰਦੀ ਹੈ, ਜਿਸ ਨੂੰ ਤੁਸੀਂ ਜਾਣਦੇ ਹੋ। ਉਦਾਹਰਣ ਵਜੋਂ ਵਾਰੇਨ ਬਫ਼ੇ ਹਮੇਸ਼ਾ ਆਖਦੇ ਹਨ ਕਿ ਉਨ੍ਹਾਂ ਨੂੰ ਸੱਚਮੁਚ ਉਸ ਕਾਰੋਬਾਰ ਬਾਰੇ ਸਮਝਣਾ ਪੈਂਦਾ ਹੈ ਕਿ ਜਿਸ ਵਿੱਚ ਉਹ ਆਪਣਾ ਸਰਮਾਇਆ ਲਾ ਰਹੇ ਹੁੰਦੇ ਹਨ।

ਫਿਰ ਵੀ ਮਿਊਚੁਅਲ ਫ਼ੰਡਜ਼ ਜਾਂ ਈ.ਟੀ.ਐਫ਼ਸ. ਵਿੱਚ ਧਨ ਨਿਵੇਸ਼ ਕਰਨ ਨਾਲ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਹੁੰਦੀ ਹੈ, ਜੋ ਕਿ ਬਹੁਤ ਮਹੱਤਵਪੂਰਣ ਹੁੰਦੀ ਹੈ ਕਿਉਂਕਿ ਵਿਭਿੰਨਤਾ ਦਾ ਲਾਭ ਕੇਵਲ ਵਿਅਕਤੀਗਤ ਕੰਪਨੀਆਂ ਦੇ ਸਟਾੱਕ ਖ਼ਰੀਦਣ ਨਾਲ ਹੀ ਨਹੀਂ ਹੁੰਦਾ, ਸਗੋਂ ਹੋਰਨਾਂ ਅਰਥ ਵਿਵਸਥਾਵਾਂ ਤੱਕ ਪਹੁੰਚ ਕਾਇਮ ਹੁੰਦੀ ਹੈ ਤੇ ਵਿਸ਼ਵ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਵਿਆਪਕ ਪੱਧਰ ਉਤੇ ਕਾਰੋਬਾਰ ਫੈਲਦੇ ਹਨ।

ਕੀ ਕੈਨੇਡੀਅਨ ਵਿੱਤੀ ਸੰਸਥਾਨਾਂ ਅਤੇ ਸਰੋਤਾਂ ਉਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਇੱਕ ਵੱਡੀ ਗ਼ਲਤੀ ਹੈ?

ਇਹ ਵਿਭਿੰਨਤਾ ਦਾ ਪ੍ਰਸ਼ਨ ਹੈ। ਲੋਕ ਸੋਚਦੇ ਹਨ ਕਿ ਜਦੋਂ ਤੱਕ ਕੋਈ ਮਾੜੇ ਹਾਲਾਤ ਨਹੀਂ ਆ ਜਾਂਦੇ, ਤਦ ਤੱਕ ਸਭ ਕੁੱਝ ਸੁਰੱਖਿਅਤ ਹੀ ਸਮਝਿਆ ਜਾਂਦਾ ਹੈ। ਅਮਰੀਕੀ ਵਿੱਤੀ ਸੰਸਥਾਨ ਸਾਲ 2008 ਦੀ ਅੰਤਲੀ ਤਿਮਾਹੀ ਤੱਕ ਤਾਂ ਬਹੁਤ ਹੀ ਸੁਰੱਖਿਅਤ ਸ਼ਰਤ ਜਾਪਦੇ ਹੁੰਦੇ ਸਨ। ਅਤੇ ਜਿਹੜੇ ਲੋਕਾਂ ਨੇ ਉਨ੍ਹਾਂ ਸਟਾੱਕਸ ਵਿੱਚ ਬਹੁਤ ਜ਼ਿਆਦਾ ਧਨ ਲਾਇਆ ਹੋਇਆ ਸੀ, ਉਨ੍ਹਾਂ ਨੂੰ ਚੋਖਾ ਸਰਮਾਇਆ ਗੁਆਉਣਾ ਪਿਆ ਸੀ।

ਵਿਭਿੰਨਤਾ ਤੁਹਾਨੂੰ ਮਾੜੇ ਹਾਲਾਤ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੀ ਹੈ। ਅਸੀਂ ਉਹ ਨੌਰਟਲ ਨਾਲ ਵੇਖਿਆ ਸੀ। ਸਾਲ 2000 ’ਚ, ਨਿਵੇਸ਼ਕਾਂ ਨੇ ਸੋਚਿਆ ਕਿ ਉਸ ਦਾ ਸਟਾੱਕ ਇੱਕ ਸੁਰੱਖਿਅਤ ਨਿਵੇਸ਼ ਹੈ ਕਿਉਂਕਿ ਉਹ ਕਈ ਸਾਲਾਂ ਤੋਂ ਸਫ਼ਲਤਾਪੂਰਬਕ ਚੱਲੀ ਆ ਰਹੀ ਸੀ। ਫਿਰ, ਖਾਤਿਆਂ ਦੇ ਘੁਟਾਲੇ ਨੇ ਕੰਪਨੀ ਦਾ ਪਤਨ ਲੈ ਆਂਦਾ; ਇਸ ਨੂੰ ਦੀਵਾਲੀਆ ਲਈ ਅਰਜ਼ੀ ਦੇਣੀ ਪੈ ਗਈ ਅਤੇ ਅਤੇ ਉਸ ਦੇ ਸ਼ੇਅਰ 2009 ਵਿੱਚ ਸੂਚੀ ਵਿਚੋਂ ਬਾਹਰ ਕੱਢ ਦਿੱਤੇ ਗਏ। ਲੋਕਾਂ ਦਾ ਬਹੁਤ ਧਨ ਅਜਾਈਂ ਚਲਾ ਗਿਆ।

ਅਜਿਹੇ ਵੱਡੇ ਮਾਮਲੇ ਇਸ ਨੁਕਤੇ ਵਿੱਚ ਵਿਖਾਉਣ ਦਾ ਇਹੋ ਮੰਤਵ ਹੈ ਕਿ ਤੁਹਾਨੂੰ ਵਿਭਿੰਨਤਾ ਬਾਰੇ ਸੋਚਣ ਦੀ ਜ਼ਰੂਰਤ ਹੈ। ਇਹ ਸੱਚਮੁਚ ਖ਼ਤਰੇ ਤੋਂ ਸੁਰੱਖਿਅਤ ਰਹਿਣ ਦਾ ਇੱਕ ਢੰਗ ਹੈ।

ਕੈਨੇਡੀਅਨ ਸਰਹੱਦਾਂ ਤੋਂ ਅਗਾਂਹ ਵੇਖਣ ਨਾਲ ਕਿਹੜੇ ਮੁੱਖ ਖ਼ਤਰੇ ਜੁੜੇ ਹੋਏ ਹਨ?

#1. ਕਰੰਸੀ ਜੋਖਮ

ਕੈਨੇਡੀਅਨਾਂ ਵਜੋਂ, ਅਸੀਂ ਸਮਝਦੇ ਹਾਂ ਕਿ ਕਰੰਸੀ ਸਾਰੇ ਸਥਾਨਾਂ ’ਤੇ ਜਾਂਦੀ ਹੈ, ਅਤੇ ਹਾਲ ਹੀ ਵਿੱਚ ਅਸੀਂ ਬਹੁਤ ਅਸਥਿਰ ਹਲਚਲ ਵੀ ਵੇਖੀ ਸੀ।

#2. ਸਿਆਸੀ ਖ਼ਤਰਾ

ਉਦਾਹਰਣ ਵਜੋਂ, ਜੇ ਤੁਸੀਂ ਚੀਨ ਵਿੱਚ ਆਪਣਾ ਸਰਮਾਇਆ ਲਾਇਆ ਹੈ, ਤਾਂ ਤੁਹਾਨੂੰ ਇਹ ਚਿੰਤਾ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਕਿ ਚੀਨੀ ਸਰਕਾਰ ਕਿਵੇਂ ਯੂਆਨ ਦੀ ਕੀਮਤ ਨੂੰ ਬਦਲਣ ਲਈ ਕਦਮ ਚੁੱਕ ਸਕਦੀ ਹੈ ਜਾਂ ਜਾਂ ਕਿ ਕਦੋਂ ਉਹ ਆਪਣੇ ਕੋਲ ਮੌਜੂਦ ਅਮਰੀਕਾ ਦੇ ਪ੍ਰਭਾਵਸ਼ਾਲੀ ਰਿਣ ਦੇ ਵੱਡੇ ਅੰਸ਼ ਵੇਚਣ ਦਾ ਫ਼ੈਸਲਾ ਕਰ ਲਵੇ।

#3. ਟੈਕਸ

ਜਦੋਂ ਤੁਸੀਂ ਵਿਦੇਸ਼ੀ ਨਿਵੇਸ਼ ਖ਼ਰੀਦਦੇ ਹੋ, ਤਾਂ ਤੁਹਾਨੂੰ ਡਿਵੀਡੈਂਡਜ਼ ਉਤੇ ਟੈਕਸ ਅਦਾ ਕਰਨਾ ਪੈਂਦਾ ਹੈ, ਜਿਸ ਦਾ ਅਰਥ ਹੈ ਤੁਹਾਨੂੰ ਟੈਕਸ ਕਾਰਜਕੁਸ਼ਲਤਾ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ, ਜੋ ਧਨ ਆਮ ਤੌਰ ਉਤੇ ਡਿਵੀਡੈਂਡ ਆਮਦਨ ਵਜੋਂ ਆਉਂਦਾ ਹੈ।

#4. ਪੂੰਜੀ ਬਾਜ਼ਾਰ ਪੂਰਨਤਾ

ਵਿਸ਼ਵ ਪੱਧਰ ਦੇ ਕੁੱਝ ਨਿਸ਼ਚਤ ਬਾਜ਼ਾਰ ਤੁਹਾਨੂੰ ਭਰੋਸੇ ਅਤੇ ਵਿਸ਼ਵਾਸ ਦੇ ਉਹ ਪੱਧਰ ਨਹੀਂ ਦਿੰਦੇ, ਜੋ ਤੁਹਾਨੂੰ ਕੈਨੇਡਾ, ਇੰਗਲੈਂਡ ਤੇ ਅਮਰੀਕਾ ਤੋਂ ਮਿਲਦੇ ਹਨ।

ਵਿਸ਼ਵ ਪੱਧਰੀ ਆਰਥਿਕ ਵਾਤਾਵਰਣ ਕਿਵੇਂ ‘ਹੋਮ ਬਾਇਸ’ ਨਾਲ ਸਬੰਧਤ ਹੁੰਦਾ ਹੈ?

ਇਸ ਦਾ ਅਸਰ ਪੈਂਦਾ ਹੈ ਕਿਉਂਕਿ ਜੇ ਕੈਨੇਡਾ ਕਿਸੇ ਹੋਰ ਬਾਜ਼ਾਰ ਦੇ ਮੁਕਾਬਲੇ ਤੇਜ਼ ਚੱਲ ਰਿਹਾ ਹੈ, ਤਾਂ ਲੋਕ ਆਖਣਗੇ,‘‘ਮੈਂ ਆਪਣੀਆਂ ਸਰਹੱਦਾਂ ਤੋਂ ਬਾਹਰ ਵੇਖਣ ਦੀ ਚਿੰਤਾ ਕਿਉਂ ਕਰ ਰਿਹਾ/ਰਹੀ ਹਾਂ?’’

ਫਿਰ ਵੀ, ਕੈਨੇਡਾ ਦੀ ਸਫ਼ਲਤਾ ਸਦਾ ਨਹੀਂ ਰਹਿ ਸਕਦੀ। ਵਿਸ਼ਵ ਪੱਧਰ ਉਤੇ ਧਨ ਨਿਵੇਸ਼ ਕਰਨ ਦਾ ਅਰਥ ਹੈ ਕਿ ਵਿਵਿਧ ਬਾਜ਼ਾਰਾਂ ਦੇ ਮੁਨਾਫ਼ਿਆਂ ਤੱਕ ਪਹੁੰਚ ਹੋਣਾ।

ਸਟਾਫ਼