ਅੰਗਹੀਣਤਾ ਬੀਮੇ ਦਾ ਮਹੱਤਵ ਕਿਉਂ ਹੈ

By ਡੇਵਿਡ ਡਬਲਿਊ ਐਮ. ਬਰਾਊਨ | September 5, 2013 | Last updated on September 5, 2013
1 min read

ਅਜਿਹਾ ਕੋਈ ਵੀ ਵਿਅਕਤੀ ਕਦੇ ਨਹੀਂ ਸੋਚਦਾ ਕਿ ਉਹ ਆਪਣੇ ਕੰਮਕਾਜੀ ਵਰ੍ਹਿਆਂ ਦੌਰਾਨ ਕਦੇ ਅੰਸ਼ਕ ਜਾਂ ਪੂਰੀ ਤਰ੍ਹਾਂ ਅੰਗਹੀਣ ਵੀ ਹੋ ਸਕਦੇ ਹਨ, ਪਰ 50 ਸਾਲ ਦੀ ਉਮਰ ਤੋਂ ਪਹਿਲਾਂ ਛੇ ਕੈਨੇਡੀਅਨਾਂ ਵਿਚੋਂ ਇੱਕ ਜਣਾ ਤਿੰਨ ਮਹੀਨਿਆਂ ਲਈ ਜਾਂ ਵੱਧ ਸਮੇਂ ਲਈ ਅਯੋਗ ਜਾਂ ਅੰਗਹੀਣ ਹੋ ਜਾਣਗੇ।

ਇੱਕ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਵਜੋਂ, ਤੁਹਾਡਾ ਸਮੂਹਕ ਬੀਮਾ – ਜੇ ਤੁਹਾਡੇ ਕੋਲ ਕੋਈ ਹੈ – ਉਸ ਹਾਲਤ ਵਿੱਚ ਤੁਹਾਡੀ ਲੋੜ ਅਨੁਸਾਰ ਤੁਹਾਡੀ ਆਮਦਨ ਦੇ ਪੱਧਰ ਨੂੰ ਕਦੇ ਵੀ ਕਵਰ ਨਹੀਂ ਕਰੇਗਾ, ਜੇ ਤੁਸੀਂ ਕਿਸੇ ਹਾਦਸੇ ਜਾਂ ਬੀਮਾਰੀ ਕਾਰਣ ਕੰਮ ਕਰਨ ਦੇ ਅਯੋਗ ਹੋ ਜਾਂਦੇ ਹੋ। ਲੰਮੇ ਸਮੇਂ ਦੀ ਅੰਗਹੀਣਤਾ ਦਾ ਬੀਮਾ ਇਸ ਸਮੱਸਿਆ ਦਾ ਹੱਲ ਹੈ।

ਕੈਨੇਡਾ ਵਿੱਚ, ਅੰਗਹੀਣਤਾ ਬੀਮਾ ਕਵਰੇਜ ਦੀਆਂ ਦੋ ਵਿਆਪਕ ਕਿਸਮਾਂ ਵਿਚਾਰੀਆਂ ਜਾ ਸਕਦੀਆਂ ਹਨ।

ਕੋਈ-ਵੀ-ਕਿੱਤਾ-ਕਵਰੇਜ ਤੁਹਾਨੂੰ ਤਦ ਅਦਾ ਕਰਦੀ ਹੈ ਜੇ ਤੁਸੀਂ ਕਿਸੇ ਸੰਭਾਵੀ ਅੰਗਹੀਣਤਾ ਕਾਰਨ ਕੰਮ ਕਰਨ ਦੇ ਅਯੋਗ ਹੋ। ਇਸ ਕਵਰੇਜ ਅਧੀਨ, ਉਦਾਹਰਣ ਵਜੋਂ ਜੇ ਇੱਕ ਸਰਜਨ ਦੇ ਹੱਥ ਵਿੱਚ ਕੜਵੱਲ ਪੈਣ ਲਗਦੇ ਹਨ, ਤਾਂ ਉਹ ਇੱਕ ਟੈਕਸੀ ਡਰਾਇਵਰ ਵਜੋਂ ਕੰਮ ਕਰਨ ਦੇ ਯੋਗ ਨਹੀਂ ਹੋਵੇਗਾ। ਨਿਯਮਤ-ਕਿੱਤਾ-ਕਵਰੇਜ ਤੁਹਾਨੂੰ ਤਦ ਅਦਾ ਕਰਦੀ ਹੈ, ਜੇ ਤੁਹਾਡੀ ਅੰਗਹੀਣਤਾ ਤੁਹਾਨੂੰ ਆਪਣੇ ਚਾਲੂ ਕਿੱਤੇ ਵਿੱਚ ਕੰਮ ਕਰਨ ਤੋਂ ਰੋਕ ਦਿੰਦੀ ਹੈ।

ਦੋਵੇਂ ਕਿਸਮਾਂ ਦੀ ਗਿਣਤੀ-ਮਿਣਤੀ ਤੁਹਾਡੀ ਮੌਜੂਦਾ ਤਨਖ਼ਾਹ ਦੀ ਪ੍ਰਤੀਸ਼ਤਤਾ ਅਨੁਸਾਰ ਕੀਤੀ ਜਾਂਦੀ ਹੈ, ਆਮ ਤੌਰ ਉਤੇ ਉਹ ਤੁਹਾਡੀ ਕਮਾਈ ਆਮਦਨ ਦਾ ਦੋ-ਤਿਹਾਈ ਹੁੰਦੀ ਹੈ ਅਤੇ ਉਸ ਉਤੇ ਆਮਦਨ ਟੈਕਸ ਵੀ ਨਹੀਂ ਲਗਦੇ ਜੇ ਤੁਸੀਂ ਪ੍ਰੀਮੀਅਮ ਅਦਾ ਕਰ ਰਹੇ ਹੋ।

ਅੰਗਹੀਣਤਾ/ਅਯੋਗਤਾ ਬੀਮਾ (ਡਿਸਏਬਿਲਿਟੀ ਇਨਸ਼ਯੋਰੈਂਸ) ਨੂੰ ਹਲਕੇ ਢੰਗ ਨਾਲ ਰੱਦ ਨਹੀਂ ਕਰਨਾ ਚਾਹੀਦਾ। ਜੈਕ ਦੀ ਉਦਾਹਰਣ ਲਵੋ।

ਜੈਕ ਲੰਮੀ ਦੂਰੀ ਦਾ ਦੌੜਾਕ ਸੀ ਅਤੇ ਇੱਕ ਇਸ਼ਤਿਹਾਰ ਫ਼ਰਮ ਦਾ ਸੀ.ਈ.ਓ. ਸੀ, ਜਦੋਂ ਉਸ ਨੇ ਇੱਕ ਅੰਗਹੀਣਤਾ ਪਲੈਨ ਖ਼ਰੀਦਣ ਦਾ ਫ਼ੈਸਲਾ ਕੀਤਾ। ਉਸ ਦਾ ਸਰੀਰ ਤਕੜਾ ਸੀ ਤੇ ਉਹ ਨਿਊ ਯਾਰਕ ਦੀ ਦੂਜੀ ਮੈਰਾਥਨ ਲਈ ਸਿਖਲਾਈ ਲੈ ਰਿਹਾ ਸੀ।

ਪਾਲਿਸੀ ਜਾਰੀ ਹੋਣ ਦੇ ਦਹਾਕਿਆਂ ਬਾਅਦ, ਜੈਕ ਇੱਕ ਯਾਤਰਾ ਤੋਂ ਬਾਅਦ ਘਰ ਪਰਤਿਆ। ਉਹ ਆਪਣੀ ਕਾਰ ਦੀ ਡਿੱਕੀ ਵਿੱਚ ਪਿਆ ਸੂਟਕੇਸ ਚੁੱਕਣ ਲਈ ਥੋੜ੍ਹਾ ਝੁਕਿਆ ਪਰ ਤਦ ਉਸ ਦੇ ਬਹੁਤ ਤੇਜ਼ ਦਰਦ ਉਠਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ‘ਸਪਾਇਨਲ ਸਟੈਨੋਸਿਸ’ ਤੋਂ ਪੀੜਤ ਦੱਸਿਆ। ਇਹ ਉਹ ਸਥਿਤੀ ਹੁੰਦੀ ਹੈ, ਜਦੋਂ ਰੀੜ੍ਹ ਦੀ ਹੱਡੀ ਦੀ ਉਹ ਕੈਨਾਲ ਸੁੰਗੜ ਜਾਂਦੀ ਹੈ, ਜਿਨ੍ਹਾਂ ਵਿੱਚੋਂ ਨਸਾਂ ਲੰਘਦੀਆਂ ਹਨ।

ਆਪਰੇਸ਼ਨ ਤੋਂ ਬਾਅਦ ਉਹ ਸਮੱਸਿਆ ਤੋਂ ਬਚ ਗਿਆ ਪਰ ਉਸ ਝਟਕੇ ਨੇ ਉਸ ਨੂੰ ਚੱਲਣ-ਫਿਰਨ ਤੋਂ ਅਯੋਗ ਬਣਾ ਦਿੱਤਾ। ਆਪਣੇ ਦ੍ਰਿੜ੍ਹ ਇਰਾਦੇ ਅਤੇ ਮਜ਼ਬੂਤ ਇੱਛਾ-ਸ਼ਕਤੀ ਦੁਆਰਾ ਜੈਕ ਨੇ ਦੋਬਾਰਾ ਚੱਲਣਾ ਸਿੱਖਾ ਲਿਆ; ਵ੍ਹੀਲਚੇਅਰ ਛੱਡ ਕੇ ਉਹ ਫਹੁੜੀਆਂ ਦੇ ਸਹਾਰੇ ਚੱਲਣ ਲੱਗ ਪਿਆ ਅਤੇ ਫਿਰ ਲੱਤ ਨੂੰ ਸਹਾਰਾ ਦੇਣ ਵਾਲੇ ਯੰਤਰਾਂ ਤੇ ਸੋਟੀ ਦੇ ਸਹਾਰੇ ਚੱਲਣ ਲੱਗ ਪਿਆ। ਦੋ ਸਾਲਾਂ ਬਾਅਦ ਉਸ ਨੇ ਬਿਨਾਂ ਕਿਸੇ ਸਹਾਇਤਾ ਜਾਂ ਸਹਾਰੇ ਦੇ ਚੱਲਣਾ ਸ਼ੁਰੂ ਕਰ ਦਿੱਤਾ, ਉਹ ਹੁਣ ਹਰ ਰੋਜ਼ ਤੈਰਦਾ ਹੈ ਅਤੇ ਕੰਮ ਉਤੇ ਪਰਤ ਆਇਆ ਹੈ।

ਇਸ ਸਮੇਂ ਦੌਰਾਨ ਜੈਕ ਦੀ ਨਿਜੀ ਆਮਦਨ ਅੰਗਹੀਣਤਾ ਰੀਪਲੇਸਮੈਂਟ ਪਾੱਲਿਸੀ ਨੇ ਉਸ ਦੇ ਬਿਲ ਅਦਾ ਕੀਤੇ ਤੇ ਉਸ ਦੇ ਪਰਿਵਾਰ ਨੂੰ ਬਚਾ ਕੇ ਰੱਖਿਆ।

ਬਕਾਇਆ ਕਰਜ਼ਾ ਭੁਗਤਾਨਾਂ ਲਈ ਅਦਾ ਕੀਤੀ ਗਈ ਇੱਕ ਵੱਖਰੀ ਕਰਜ਼ਾ ਸੁਰੱਖਿਆ ਅੰਗਹੀਣਤਾ ਪਾੱਲਿਸੀ ਅਤੇ ਇੱਕ ਵਪਾਰਕ ਓਵਰਹੈਡ ਅੰਗਹੀਣਤਾ ਪਾਲਿਸੀ ਨੇ ਉਸ ਦੀ ਕੰਪਨੀ ਦੇ ਓਵਰਹੈਡ ਦਾ ਹਿੱਸਾ ਅਦਾ ਕੀਤਾ। ਉਨ੍ਹਾਂ ਕੰਟਰੈਕਟਸ ਤੋਂ ਬਗ਼ੈਰ, ਉਸ ਨੇ ਆਪਣਾ ਸਭ ਕੁੱਝ ਗੁਆ ਬੈਠਣਾ ਸੀ।

ਅੰਗਹੀਣਤਾ ਬੀਮਾ ਦਾ ਮਹੱਤਵ ਹੈ। ਇਸ ਨੂੰ ਰੱਖਣਾ – ਜਾਂ ਇਸ ਨੂੰ ਨਾ ਰੱਖਣਾ – ਜੀਵਨ ਲਈ ਤਬਦੀਲੀ-ਯੋਗ ਹੋ ਸਕਦਾ ਹੈ।

ਡੇਵਿਡ ਡਬਲਿਊ ਐਮ. ਬਰਾਊਨ