ਐਸਟੇਟ ਯੋਜਨਾਬੰਦੀ ਚੈਕਲਿਸਟ

By ਸਟਾਫ਼ | June 17, 2014 | Last updated on June 17, 2014

ਮਰਨ ਬਾਰੇ ਕੋਈ ਵੀ ਸੋਚਣਾ ਨਹੀਂ ਚਾਹੁੰਦਾ। ਪਰ ਜੇ ਤੁਸੀਂ ਆਪਣੇ ਆਖ਼ਰੀ ਦਿਨਾਂ ਦੀ ਕੋਈ ਯੋਜਨਾ ਨਹੀਂ ਉਲੀਕਦੇ, ਤਾਂ ਤੁਹਾਡੇ ਪਰਿਵਾਰ ਅਤੇ ਦੋਸਤਾਂ ਉਤੇ ਵਾਧੂ ਤਣਾਅ ਪੈ ਸਕਦਾ ਹੈ, ਖ਼ਾਸ ਕਰ ਕੇ ਉਦੋਂ ਜਦੋਂ ਉਹ ਦੁੱਖ ’ਚ ਹੋਣਗੇ।

ਇਸੇ ਲਈ ਇੱਕ ‘ਜੇ ਇੰਝ ਹੋ ਜਾਵੇ’ ਨਾਂਅ ਦੀ ਫ਼ਾਈਲ ਬਣਾਉਣ ਲਈ ਇਹ ਚੈਕਲਿਸਟ ਵਰਤੋ। ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਸਬੰਧਤ ਵਿਅਕਤੀ(ਆਂ) ਨੂੰ ਇਹ ਪਤਾ ਹੋਵੇ ਕਿ ਇਹ ਜਾਣਕਾਰੀ ਕਿੱਥੇ ਸੰਭਾਲ ਕੇ ਰੱਖੀ ਗਈ ਹੈ।

  • ਅਹਿਮ ਅੰਕੜੇ (ਆਪਣੇ ਖ਼ੁਦ, ਪਾਰਟਨਰ, ਬੱਚਿਆਂ ਤੇ ਹੋਰ ਲਾਭਪਾਤਰੀਆਂ ਦੇ)
  • ਵਿੱਤੀ ਅਤੇ ਨਿਜੀ ਦੇਖਭਾਲ ਲਈ ਮੁਖਤਿਆਰਨਾਮਿਆਂ (ਪਾਵਰਜ਼ ਆੱਫ਼ ਅਟਾਰਨੀ) ਬਾਰੇ ਜਾਣਕਾਰੀ
  • ਸਲਾਹਕਾਰਾਂ, ਅਕਾਊਂਟੈਂਟਸ, ਵਕੀਲਾਂ ਅਤੇ ਹੋਰ ਪੇਸ਼ੇਵਰਾਨਾ ਵਿਅਕਤੀਆਂ ਦੇ ਸੰਪਰਕ ਵੇਰਵੇ
  • ਅਸਲ ਵਸੀਅਤ ਅਤੇ ਪਾਰਟਨਰ ਦੀ ਵਸੀਅਤ ਦਾ ਸਥਾਨ
  • ਅੰਤਿਮ ਸਸਕਾਰ ਦੇ ਇੰਤਜ਼ਾਮਾਂ ਅਤੇ ਕਬਰਿਸਤਾਨ ਦੇ ਪਲਾੱਟ ਬਾਰੇ ਵੇਰਵੇ
  • ਸੇਫ਼ਟੀ ਡਿਪਾਜ਼ਿਟ ਬਾੱਕਸ ਬਾਰੇ ਜਾਣਕਾਰੀ
  • ਹੋਰ ਮਹੱਤਵਪੂਰਣ ਦਸਤਾਵੇਜ਼, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ: ਜਨਮ ਸਰਟੀਫ਼ਿਕੇਟਸ; ਵਿਆਹ ਦੇ ਸਰਟੀਫ਼ਿਕੇਟਸ; ਅਲੱਗ ਹੋਣ/ਤਲਾਕ ਦੇ ਦਸਤਾਵੇਜ਼; ਨਾਗਰਿਕਤਾ ਅਤੇ ਪਾਸਪੋਰਟਸ; ਮੈਡੀਕਲ ਰਿਕਾਰਡਜ਼; ਆਮਦਨ ਟੈਕਸ ਰਿਟਰਨਜ਼; ਬੈਂਕਿੰਗ, ਗਿਰਵੀ ਰੱਖਣ (ਮਾਰਗੇਜ), ਕਰਜ਼ੇ, ਰੀਅਲ ਐਸਟੇਟ ਅਤੇ ਨਿਵੇਸ਼ ਦੇ ਰਿਕਾਰਡ; ਵਾਹਨ ਦੀ ਮਾਲਕੀ; ਵਿਆਹ ਤੋਂ ਪਹਿਲਾਂ ਦਾ ਸਮਝੌਤਾ, ਵੱਖ ਹੋਣ, ਬਿਨਾਂ ਵਿਆਹ ਦੇ ਇਕੱਠੇ ਰਹਿਣ ਬਾਰੇ ਸਮਝੌਤੇ; ਅਤੇ ਬੱਚਿਆਂ ਨੂੰ ਕੋਲ ਰੱਖਣ/ਗੋਦ ਲੈਣ ਦੇ ਰਿਕਾਰਡਜ਼
  • ਪਰਿਵਾਰਕ ਖਾਤੇ (ਜਿਨ੍ਹਾਂ ਵਿੱਚ ਪ੍ਰੋਵਾਈਡਰ, ਖਾਤਾ ਨੰਬਰ ਤੇ ਸੰਪਰਕ ਜਾਣਕਾਰੀ ਸ਼ਾਮਲ ਹਨ): ਬੈਂਕ ਖਾਤਾ ਜਾਣਕਾਰੀ; ਨਿਵੇਸ਼ ਖਾਤਾ ਜਾਣਕਾਰੀ; ਪੈਨਸ਼ਨ ਯੋਜਨਾਵਾਂ; ਵਾਰਸ਼ਿਕ ਆਮਦਨਾਂ (ਐਨੂਇਟੀਜ਼); ਮੁੱਲਵਾਨ ਨਿਜੀ ਸੰਪਤੀਆਂ; ਰੀਅਲ ਐਸਟਟ, ਵਪਾਰਕ ਵਿਆਜ; ਬੀਮਾ (ਜੀਵਨ, ਅੰਗਹੀਣਤਾ, ਸੀ.ਆਈ., ਲੰਮੇ ਸਮੇਂ ਦੀ ਦੇਖਭਾਲ ਆਦਿ); ਕਰਜ਼ੇ ਅਤੇ ਕ੍ਰੈਡਿਟ ਲਾਈਨ ਜਾਣਕਾਰੀ; ਅਤੇ ਕ੍ਰੈਡਿਟ ਕਾਰਡਜ਼

ਜੇ ਤੁਸੀਂ ਵਿਆਹੇ ਹੋ ਜਾਂ ਕਿਸੇ ਕਾਨੂੰਨੀ ਸਬੰਧ ਵਿੱਚ ਹੋ, ਤਾਂ ਤੁਹਾਡੀ ਅਤੇ ਤੁਹਾਡੇ ਜੀਵਨ ਸਾਥੀ ਦੀਆਂ ਵਸੀਅਤਾਂ ਦੇ ਅਜਿਹੇ ਵੇਰਵੇ ਵੀ ਕਿ ਨਿਮਨਲਿਖਤ ਸਥਿਤੀਆਂ ਵਿੱਚ ਕੀ ਵਾਪਰਨਾ ਚਾਹੀਦਾ ਹੈ:

1. ਜੇ ਤੁਹਾਡੇ ਜੀਵਨ ਸਾਥੀ ਜਾਂ ਪਾਰਟਨਰ ਦਾ ਦੇਹਾਂਤ ਤੁਹਾਡੇ ਤੋਂ ਪਹਿਲਾਂ ਹੋ ਜਾਵੇ;

2. ਜੇ ਤੁਹਾਡਾ ਦੇਹਾਂਤ ਤੁਹਾਡੇ ਜੀਵਨ ਸਾਥੀ ਜਾਂ ਪਾਰਟਨਰ ਤੋਂ ਪਹਿਲਾਂ ਹੋ ਜਾਵੇ; ਅਤੇ

3. ਜੇ ਤੁਹਾਡਾ ਦੇਹਾਂਤ ਇੱਕੋ ਸਮੇਂ ਹੋ ਜਾਵੇ।

ਇਨਵੈਸਕੋ ਐਸਟੇਟ ਰਿਕਾਰਡ ਕੀਪਰ ਤੋਂ ਧੰਨਵਾਦ ਸਹਿਤ

ਸਟਾਫ਼